21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਜਾਬ ਸਰਕਾਰ ਵਲੋਂ ਰਾਮਪੁਰਾ ਦਾ ਬੀ.ਡੀ.ਪੀ.ਓ. ਮੁਅੱਤਲ

ਅਜੀਤ ਡੈਸਕ 14-02-2026
ਰਾਮਪੁਰਾ ਫੂਲ, 13 ਫਰਵਰੀ (ਹੇਮੰਤ ਕੁਮਾਰ ਸ਼ਰਮਾ): ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਰਾਮਪੁਰਾ ਅਤੇ ਮੌੜ ਦਾ ਚਾਰਜ ਸੰਭਾਲ ਰਹੇ ਬੀ.ਡੀ.ਪੀ.ਓ ਜਗਤਾਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ¢ ਸਬੰਧਿਤ ਅਧਿਕਾਰੀ ਤੇ ਵਿਭਾਗੀ ਕੰਮਾਂ ਅਤੇ ਕੋਰਟ ਕੇਸਾਂ 'ਚ ਕਥਿਤ ਅਣਗਹਿਲੀ ਦੇ ਦੋਸ਼ ਲੱਗੇ ਹਨ¢ ਇਹ ਹੁਕਮ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾ ਵਲੋਂ ਜਾਰੀ ਕੀਤੇ ਗਏ ਹਨ¢ ਮੁਅੱਤਲੀ ਦੌਰਾਨ ਅਧਿਕਾਰੀ ਦਾ ਹੈੱਡ ਕੁਆਰਟਰ ਵਿਭਾਗ ਦਾ ਜ਼ਿਲ੍ਹਾ ਦਫ਼ਤਰ ਰਹੇਗਾ¢ ਦੱਸਣਯੋਗ ਹੈ ਕਿ ਇਸ ਅਧਿਕਾਰੀ ਕੋਲ ਰਾਮਪੁਰਾ ਦੇ ਨਾਲ-ਨਾਲ ਮੌੜ ਮੰਡੀ ਦਾ ਵੀ ਚਾਰਜ ਰਿਹਾ ਹੈ¢ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਭਾਗ ਦੇ ਪੰਚਾਇਤ ਸੈਕਟਰੀ ਪਹਿਲਾ ਹੀ ਮੁਅੱਤਲ ਕੀਤੇ ਜਾ ਚੁੱਕੇ ਹਨ¢

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੈਨਸ਼ਨ ਦਫ਼ਤਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ'ਮੁਫ਼ਤ ਮੈਡੀਕਲ ਹੈਲਥ ਜਾਂਚ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ/ਬੈਕਿੰਗ ਸੇਵਾਵਾਂ ਸੰਬੰਧੀ ਕੈਂਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।