21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੈਨਸ਼ਨ ਦਫ਼ਤਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 14-02-2026
ਬਠਿੰਡਾ, 13 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਡਿੱਪੂ ਵਲੋਂ ਮਹੀਨੇਵਾਰ ਮੀਟਿੰਗ ਤੇ ਸਾਲਾਨਾ ਸਨਮਾਨਿਤ ਸਮਾਰੋਹ ਬੱਸ ਅੱਡਾ ਬਠਿੰਡਾ ਡਿਪੂ ਦੇ ਪੈਨਸ਼ਨ ਦਫ਼ਤਰ ਵਿਖੇ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਸੁਖਜੀਤ ਸਿੰਘ ਪ੍ਰਧਾਨ ਅਤੇ ਚੇਅਰਮੈਨ ਸੱਤਪਾਲ ਮਾਈ ਦੇਸਾਂ ਵਲੋਂ ਕੀਤੀ ਗਈ | ਇਸ ਮੌਕੇ ਪ੍ਰੀਤਮ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਸੈਂਟਰ ਬਾਡੀ ਨੇ ਪੈਨਸ਼ਨ ਦੇ ਸੰਬੰਧ ਵਿਚ ਆਪਣੇ ਵਿਚਾਰ ਰੱਖੇ ਗਏ | ਉਨਾਂ ਮੈਨੇਜਮੈਂਟ ਤੋਂ ਆਪਣੀਆਂ ਮੰਗਾਂ ਸੰਬੰਧੀ ਬਕਾਇਆ ਮੰਗ ਕੀਤੀ, ਕਿ ਪੇ ਕਮਿਸ਼ਨ ਦਾ ਪੰਜ ਸਾਲ ਛੇ ਮਹੀਨੇ ਬਕਾਇਆ, ਮੈਡੀਕਲ ਬਿੱਲ, ਵਧੀ ਹੋਈ ਗਰੈਜਟੀ, ਪੰਜਾਬ ਸਰਕਾਰ ਤੋਂ ਡੀ.ਏ ਦੀਆਂ ਰਹਿੰਦੀਆਂ ਕਿਸ਼ਤਾਂ, ਪੀ.ਆਰ.ਟੀ.ਸੀ ਵਿਚ ਨਵੀਆਂ ਬੱਸਾਂ ਪਾਉਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਫ਼ਰੀ ਸਫ਼ਰ ਦਾ ਬਕਾਇਆ ਪੀ.ਆਰ.ਟੀ.ਸੀ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਗਈ | ਇਸ ਦੌਰਾਨ ਉਨਾਂ 70 ਸਾਲਾਂ ਦੀ ਉਮਰ ਵਾਲੇ ਦੱਸ ਪੈਨਸ਼ਨਰਜ਼ ਅਤੇ ਪੰਜ ਫੈਮਲੀ ਪੈਨਸ਼ਨਰਾਂ ਤੋਂ ਇਲਾਵਾ ਜੋ ਪੰਜ ਪੈਨਸ਼ਨਰਜ਼ 11 ਜਨਵਰੀ 26 ਨੂੰ ਭੱੁਖ ਹੜਤਾਲ ਉਪਰ ਬੈਠੇ ਸਨ, ਉਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੀਤਮ ਸਿੰਘ ਬਰਾੜ, ਨਛੱਤਰ ਸਿੰਘ, ਸੁਖਜੀਤ ਸਿੰਘ ਪਰਧਾਨ, ਗੁਰਬਚਨ ਸਿੰਘ ਜੱਸੀ ਵਲੋਂ ਆਏ ਪੈਨਸ਼ਨਰਜ਼, ਫੈਮਲੀ ਪੈਨਸ਼ਨਰਾਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ | ਸਟੇਜ ਦੀ ਭੂਮਿਕਾ ਗੋਪਾਲ ਕਿ੍ਸ਼ਨ ਮੌੜ ਜਨਰਲ ਸਕੱਤਰ ਵਲੋਂ ਬਾਖ਼ੂਬੀ ਨਿਭਾਈ ਗਈ | ਸਨਮਾਨ ਸਮਾਰੋਹ ਨੂੰ ਕਾਮਯਾਬ ਕਰਨ ਲਈ ਰੂੜ ਸਿੰਘ, ਬਲਵੀਰ ਸਿੰਘ, ਅਸ਼ੋਕ ਕੁਮਾਰ, ਸੁਖਮੰਦਰ ਸਿੰਘ, ਹਰਬੰਸ ਸਿੰਘ, ਬੋਘਾ ਸਿੰਘ, ਸੱਤਪਾਲ ਸਿੰਘ ਵਲੋਂ ਅਹਿਮ ਯੋਗਦਾਨ ਪਾਇਆ ਗਿਆ |

ਪਿਛਲੀ ਖ਼ਬਰ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਠਿੰਡਾ ਦੀ ਹੈਾਡਬਾਲ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਰਾਮਪੁਰਾ ਦਾ ਬੀ.ਡੀ.ਪੀ.ਓ. ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।