ਬਠਿੰਡਾ, 13 ਫਰਵਰੀ (ਕੈਂਥ)- ਵਿਸ਼ਵ ਰੇਡੀਓ ਦਿਵਸ ਮੌਕੇ 'ਸਨਹਿਤ ਰੇਡੀਓ ਸਰੋਤਾ ਕਲੱਬ ਆਫ਼ ਇੰਡੀਆ ਵਲੋਂ ਗੁਰੂਕੁਲ ਆਡੀਟੋਰੀਅਮ ਵਿਚ 'ਰੇਡੀਓ ਸਰੋਤਾ ਮਿਲਣ' ਸਮਾਰੋਹ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ¢ ਸਮਾਰੋਹ ਵਿਚ ਦੇਸ਼ ਭਰ ਤੋਂ ਪਹੁੰਚੇ ਰੇਡੀਓ ਪ੍ਰੇਮੀਆਂ, ਅਧਿਕਾਰੀਆਂ ਅਤੇ ਸਰੋਤਿਆਂ ਨੇ ਸ਼ਿਰਕਤ ਕਰਦੇ ਹੋਏ ਇਸ ਨੂੰ ਯਾਦਗਾਰ ਬਣਾ ਦਿੱਤਾ¢ਇਸ ਮੌਕੇ ਬਠਿੰਡਾ ਤੋਂ ਇੰਜੀ. ਅਸ਼ੋਕ ਗਰੋਵਰ, ਮਲੋਟ ਤੋਂ ਸਤੀਸ਼ ਮਿਗਲਾਨੀ, ਡਾ. ਰਮੇਸ਼ ਕੁਮਾਰ ਜਜੋਰਿਆ, ਜਲੰਧਰ ਤੋਂ ਸੋਨੂੰ, ਸੰਗਰੂਰ ਤੋਂ ਕੁਲਦੀਪ ਸ਼ਰਮਾ ਅਤੇ ਮਾਨਸਾ ਤੋਂ ਜਗਦੀਸ਼ ਗਰਗ ਆਦਿ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ¢ ਸਮਾਰੋਹ ਦੇ ਮੁੱਖ ਮਹਿਮਾਨਾਂ ਵਿਚ ਡਾ. ਬਰਿੰਦਰ ਸਿੰਘ ਚੌਹਾਨ (ਨਿਰਦੇਸ਼ਕ, ਹਰਿਆਣਾ ਗ੍ਰਾਮੀਣ ਵਿਕਾਸ ਸੰਸਥਾਨ) ਅਤੇ ਰਾਜਿੰਦਰ ਕੁਮਾਰ (ਇੰਜੀਨੀਅਰਿੰਗ ਪ੍ਰਮੁੱਖ) ਆਕਾਸ਼ਵਾਣੀ ਕੁਰੂਕਸ਼ੇਤਰ ਸ਼ਾਮਿਲ ਸਨ¢ ਉਨ੍ਹਾਂ ਨੇ ਰੇਡੀਓ ਦੇ ਇਤਿਹਾਸ, ਵਿਕਾਸ ਅਤੇ ਸਮਾਜ ਵਿਚ ਇਸ ਦੀ ਅਹਿਮ ਭੂਮਿਕਾ ਬਾਰੇ ਵਿਚਾਰ ਪ੍ਰਗਟ ਕੀਤੇ¢ ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਪ੍ਰੋਗਰਾਮ ਦੇ ਸੂਤਰਧਾਰ ਮੋਹਿੰਦਰ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ¢ ਆਕਾਸ਼ਵਾਣੀ ਦੇ ਮੁਲਾਜ਼ਮਾਂ, ਅਧਿਕਾਰੀਆਂ ਅਤੇ ਸਰੋਤਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਰੇਡੀਓ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਜਾਣਕਾਰੀ, ਸਿੱਖਿਆ ਅਤੇ ਜਾਗਰੂਕਤਾ ਦਾ ਭਰੋਸੇਯੋਗ ਮਾਧਿਅਮ ਹੈ, ਜੋ ਪੀੜ੍ਹੀਆਂ ਨੂੰ ਜੋੜਦਾ ਆ ਰਿਹਾ ਹੈ¢ ਇਸ ਮੌਕੇ ਕਲੱਬ ਦੀ ਕਾਰਜਕਾਰਨੀ ਦੇ ਮੈਂਬਰ ਗਿਆਨ ਭੂਸ਼ਣ ਸ਼ਰਮਾ, ਬਿਜੇਂਦਰ ਕੁਮਾਰ ਜੈਜਾਨ, ਰਾਜਕੁਮਾਰ ਪੁਜਾਰਾ, ਅਨਿਲ ਕਟਾਰੀਆ, ਰਵੀ ਕੁਮਾਰ ਰਾਹੁਲ, ਸੋਮਨਾਥ ਕਾਲੀਆ, ਵਿਨੋਦ ਲਖਨਪਾਲ, ਰਮੇਸ਼ ਕੰਬੋਜ ਅਤੇ ਸੱਜਨ ਜਾਂਗੜਾ ਵੀ ਮੌਜੂਦ ਰਹੇ¢ ਇਹ ਸਮਾਗਮ ਸਾਰੇ ਰੇਡੀਓ ਪ੍ਰੇਮੀਆਂ ਲਈ ਪ੍ਰੇਰਣਾਦਾਇਕ ਅਤੇ ਯਾਦਗਾਰ ਹੋ ਨਿੱਬੜਿਆ ਹੈ¢