23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਹਾ ਸ਼ਿਵਰਾਤਰੀ ਦਾ ਦਿਹਾੜਾ ਭਗਤੀ ਭਾਵ ਨਾਲ ਮਨਾਇਆ

ਅਜੀਤ ਡੈਸਕ 16-02-2026
ਮਹਿਰਾਜ, 15 ਫਰਵਰੀ (ਸੁਖਪਾਲ ਮਹਿਰਾਜ)- ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਪੱਤੀ ਕਾਲਾ ਮਹਿਰਾਜ ਵਿਖੇ ਪਵਿੱਤਰ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਮੰਦਰ ਪ੍ਰੰਗਣ ਵਿੱਚ ਸਵੇਰੇ ਤੋਂ ਹੀ ਭਗਤਾਂ ਦੀ ਭਾਰੀ ਭੀੜ ਰਹੀ ਅਤੇ ਭਗਤਾਂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕਰਦੇ ਹੋਏ ਸ਼ਿਵਲਿੰਗ ਤੇ ਜਲ ਅਰਪਿਤ ਕੀਤਾ¢ ਇਸ ਮੌਕੇ ਗਿਆਰਾਂ ਕਾਂਗੜੀਆਂ ਵਲੋਂ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਵਿਸ਼ੇਸ਼ ਸੇਵਾ ਨਿਭਾਈ ਗਈ¢ ਇਸ ਸੇਵਾ ਲਈ ਮੁਨੀਸ਼ ਕੁਮਾਰ, ਅੰਮਿ੍ਤਪਾਲ ਸਿੰਘ, ਗਗਨ ਸਿੰਘ, ਨੰਦੂ ਸਿੰਘ, ਦੀਪੂ ਸੇਠ, ਅਭੀ ਰਾਜਸਥਾਨੀ, ਤੰਨੂੰ ਗੋਇਲ, ਰੋਹਿਤ, ਹੈਪੀ, ਮਨੀ ਭਗਤ ਅਤੇ ਨੀਟੂ ਸੇਠ ਦਾ ਸਨਮਾਨ ਕੀਤਾ ਗਿਆ¢ ਭਗਤਾਂ ਨੇ ਸ਼ਿਵਲਿੰਗ 'ਤੇ ਗੰਗਾ ਜਲ ਚੜ੍ਹਾ ਕੇ ਆਪਣੀ ਆਸਥਾ ਪ੍ਰਗਟਾਈ ¢ ਇਸ ਦੌਰਾਨ ਦਿਵਿਆ ਜਯੋਤੀ ਜਾਗਰਤੀ ਸੰਸਥਾਨ ਬਠਿੰਡਾ ਤੋਂ ਪਹੁੰਚੀਆਂ ਸਾਧਵੀ ਪੂਜਾ ਭਾਰਤੀ, ਸਾਧਵੀ ਰੇਖਾ ਭਾਰਤੀ ਅਤੇ ਸਾਧਵੀ ਬਬਲੀ ਭਾਰਤੀ ਨੇ ਸ਼ਿਵ ਕਥਾ ਦਾ ਵਰਣਨ ਕਰਦਿਆਂ ਭਗਤਾਂ ਨੂੰ ਧਰਮ ਅਤੇ ਸੇਵਾ ਦੇ ਮਾਰਗ 'ਤੇ ਚੱਲਣ ਦੀ ਪੇ੍ਰਰਨਾ ਦਿੱਤੀ ¢ ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਸਮੂਹ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਬੀ.ਆਰ.ਸੀ.ਕਾਨਵੈਂਟ ਸਕੂਲ ਵਿਖੇ ਬਾਰ੍ਹਵੀਂ ਕਲਾਸ ਨੂੰ ਨਿੱਘੀ ਵਿਦਾਇਗੀ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਪਿੰਡਾਂ 'ਚ ਸਾੜੀਆਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।