ਬਠਿੰਡਾ, 17 ਫਰਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਗ੍ਰੀਨ ਸਿਟੀ ਰੋਡ 'ਤੇ ਫੇਜ਼ 4-5 ਦੇ ਗੋਦਾਮ ਵਿਚ ਇਕ ਨੌਜਵਾਨ ਨੇ ਪੱਖੇ ਦੀ ਹੁੱਕ ਨਾਲ ਲਟਕ ਖੁਦਕੁਸ਼ੀ ਕਰ ਲਈ¢ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਟੀਮ ਲੈ ਕੇ ਘਟਨਾ ਸਥਾਨ ਪਹੁੰਚੇ¢ ਉੱਥੇ ਇਕ ਨੌਜਵਾਨ ਪੱਖੇ ਦੀ ਹੁੱਕ ਨਾਲ ਲਟਕਦਾ ਹੋਇਆ ਮਿਲਿਆ¢ ਸਹਾਰਾ ਟੀਮ ਨੇ ਥਰਮਲ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ¢ ਥਰਮਲ ਪੁਲਿਸ ਸਟੇਸ਼ਨ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ¢ ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ¢ ਪਰਿਵਾਰਿਕ ਮੈਂਬਰਾਂ ਅਨੁਸਾਰ ਮਿ੍ਤਕ ਬੀਤੇ ਦਿਨ ਤੋੋੋੋੋੋਂ ਲਾਪਤਾ ਸੀ¢ ਮਿ੍ਤਕ ਵਿੱਕੀ ਕੁਮਾਰ ਵਾਸੀ ਪਿੰਡ ਬਾਰੂ, ਤਹਿਸੀਲ ਗਿੱਦੜਬਾਹਾ ਦਾ ਰਹਿਣ ਵਾਲਾ ਸੀ |