18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਕੋਟਗੁਰੂ ਵਿਖੇ ਪੋ੍ਰਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ 'ਚ ਖ਼ੂਨਦਾਨ ਕੈਂਪ 5 ਮਾਰਚ ਨੂੰ <br/>

ਅਜੀਤ ਡੈਸਕ 03-03-2026
ਸੰਗਤ ਮੰਡੀ, 2 ਮਾਰਚ (ਸੁਖਤੇਜ ਧਾਲੀਵਾਲ)- ਪਿੰਡ ਕੋਟਗੁਰੂ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ 5 ਮਾਰਚ ਦਿਨ ਵੀਰਵਾਰ ਨੂੰ ਸਾਲਾਨਾ ਜੋੜ ਮੇਲੇ ਮੌਕੇ ਪ੍ਰੋਫੈਸਰ ਜਸਵੰਤ ਕੌਰ ਮਣੀ ਦੀ ਨਿੱਘੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ¢ ਇਸ ਸਬੰਧੀ ਸਮਾਜ ਸੇਵੀ ਵੈਦ ਜਗਦੇਵ ਸਿੰਘ ਧਾਲੀਵਾਲ ਅਤੇ ਅੰਗਰੇਜ਼ ਸਿੰਘ ਵਿੱਕੀ ਨੇ ਦੱਸਿਆ ਕਿ ਪਿੰਡ ਕੋਟਗੁਰੂ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਗਣ ਵਾਲੇ ਧਾਰਮਿਕ ਜੋੜ ਮੇਲੇ ਦੌਰਾਨ ਪਿੰਡ ਦੀ ਮਾਣਮੱਤੀ ਧੀ ਮਰਹੂਮ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਪ੍ਰੋਫੈਸਰ ਮਣੀ ਨੇ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਕੇ ਖੋਜ, ਅਧਿਐਨ ਅਤੇ ਸਿਰਜਣਾ ਵਿਚ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਚਮਕਾਇਆ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਸ ਕੈਂਪ ਦਾ ਆਯੋਜਨ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸੰਗਤ ਦੇ ਪ੍ਰਧਾਨ ਡਾ.ਗੁਰਦੀਪ ਸਿੰਘ ਘੁੱਦਾ ਦੇ ਉਪਰਾਲੇ ਸਦਕਾ ਮਨੁੱਖਤਾ ਦੀ ਸੇਵਾ ਲਈ ਕੀਤਾ ਜਾ ਰਿਹਾ ਹੈ¢ ਉਨ੍ਹਾਂ ਖ਼ੂਨਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਮਨੁੱਖਤਾ ਦੀ ਭਲਾਈ ਲਈ ਵੱਧ ਤੋਂ ਵੱਧ ਇਸ ਕੈਂਪ ਵਿਚ ਖ਼ੂਨਦਾਨ ਕਰਕੇ ਆਪਣਾ ਯੋਗਦਾਨ ਪਾਉਣ¢

ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਅਗਲੀ ਖ਼ਬਰ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਦੇ ਰੋਸ ਵਜੋਂ ਮੌੜ ਖ਼ੁਰਦ ਵਾਸੀਆਂ ਨੇ ਨਵੀਂ ਪੈ ਰਹੀ ਵਾਟਰ ਸਪਲਾਈ ਪਾਈਪਲਾਈਨ ਰੋਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।