ਰਾਮਾਂ ਮੰਡੀ, 29 ਮਾਰਚ (ਤਰਸੇਮ ਸਿੰਗਲਾ)-ਗਊ ਭਗਤ ਬਾਬਾ ਅਸਰੈਲ ਖਾਂ, ਬੱਬੂ ਖਾਂ ਵਲੋਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਬੀਤੀ ਰਾਤ ਪੀਰ ਲੱਖਦਾਤਾ ਸਾਹਿਬ ਅਤੇ ਪੀਰ ਮੀਰਾਂ ਸਾਹਿਬ ਜੀ ਮਲੇਰਕੋਟਲਾ ਵਾਲਿਆਂ ਦਾ ਗਲੀ ਨੰਬਰ 20, ਕੱਚਾ ਵਾਸ ਰਾਮਾਂ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਸਾਲਾਨਾ ਸ਼ੁੱਭ ਦੀਵਾਨ ਆਪਸੀ ਭਾਈਚਾਰੇ ਦੀ ਮਜ਼ਬੂਤ ਮਿਸਾਲ ਕਾਇਮ ਕਰ ਗਿਆ¢ ਸਮਾਗਮ ਵਿਚ ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਤਲਵੰਡੀ ਸਾਬੋ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰਾਂ ਸਮੇਤ ਭਗਤਾਂ ਨੇ ਸ਼ਾਮਿਲ ਹੋ ਕੇ ਪੀਰਾਂ ਦੇ ਦਰਵਾਰ ਵਿਚ ਮੱਥਾ ਟੇਕਿਆ ਅਤੇ ਬਾਬਾ ਅਸਰੈਲ ਖਾਂ ਨੂੰ ਸਾਲਾਨਾ ਸਮਾਗਮ ਦੀਆਂ ਵਧਾਈਆਂ ਦਿੱਤੀਆਂ¢ ਇਸ ਮੌਕੇ ਲਗਾਏ ਗਏ ਅਤੁੱਟ ਭੰਡਾਰੇ ਵਿਚ ਸਮਾਜਿਕ ਜਥੇਬੰਦੀਆਂ ਲੋਕ ਭਲਾਈ ਸੇਵਾ ਸੰਮਤੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਗਰੁੱਪ ਨੇ ਲੰਗਰ ਵਰਤਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ¢ ਮਾਂ ਕਾਲੀ ਯਾਤਰਾ ਸੰਘ ਨੇ ਭਗਤਾਂ ਦੇ ਜੁੱਤੇ ਸੰਭਾਲਣ ਦੀ ਬਾਖ਼ੂਬੀ ਸੇਵਾ ਨਿਭਾਈ¢ ਹਾਜ਼ਰ ਭਗਤਾਂ ਦਾ ਧੰਨਵਾਦ ਕਰਦੇ ਹੋਏ ਬਾਬਾ ਅਸਰੈਲ ਖਾਂ ਨੇ ਕਿਹਾ ਕਿ ਜਿਸ ਮਾੜੇ ਕਲਯੁਗ ਦੇ ਦੌਰ ਵਿਚ ਅਸੀਂ ਅੱਜ ਲੰਘ ਰਹੇ ਹਨ, ਉਸ ਨੰੂ ਖ਼ਤਮ ਕਰਨ ਲਈ ਆਪਸੀ ਭਾਈਚਾਰਾ ਮਜਬੂਰ ਬਣਾਉਣ ਦੀ ਲੋੜ ਹੈ¢ ਰਵੀਪ੍ਰੀਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਮੰਡੀ ਨਿਵਾਸੀਆਂ ਨੇ ਅੱਜ ਪਰਿਵਾਰਾਂ ਸਮੇਤ ਸਮਾਗਮ ਵਿਚ ਸ਼ਾਮਿਲ ਹੋ ਕੇ ਬਾਬਾ ਅਸਰੈਲ ਖਾਂ ਨੂੰ ਜੋ ਮਾਣ ਬਖ਼ਸ਼ਿਆ ਹੈ, ਉਹ ਅੱਜ ਅਸਲ ਵਿਚ ਮਜਬੂਤ ਭਾਈਚਾਰੇ ਦੀ ਸ਼ੁਰੂਆਤ ਹੈ¢ ਬਾਬਾ ਅਸਰੈਲ ਖਾਂ ਨੇ ਭਗਤਾਂ ਨੂੰ ਗੋਵੰਸ਼ ਦੀ ਸੇਵਾ ਕਰਨ ਤੇ ਵੀ ਜ਼ੋਰ ਦਿੱਤਾ¢ ਸਮਾਗਮ ਦÏਰਾਨ ਪੀਰ ਪ੍ਰਚਾਰਕ ਦਿਲਸ਼ਾਦ ਖਾਨ ਦਾਦੂ ਵਾਲੇ, ਰਹਿਮਤ ਅਲੀ, ਕੇ. ਜੇ ਖ਼ਾਨ, ਰਵੀ ਖਾਨ ਵਲੋਂ ਸੁੰਦਰ ਸੁੰਦਰ ਭਜਨ ਗਾ ਕੇ ਪੀਰਾਂ ਦਾ ਗੁਣਗਾਨ ਕੀਤਾ ਗਿਆ¢