09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੰਥਕ ਅਕਾਲੀ ਲਹਿਰ ਵਲੋਂ ਰਵਿਦਾਸ ਗੁਰੂਘਰ ਕੋਟਸ਼ਮੀਰ ਵਿਖੇ ਵਿਸ਼ਾਲ ਮੀਟਿੰਗ <br/>

ਕੋਟਸ਼ਮੀਰ ਵਿਖੇ ਪਹੁੰਚੇ ਸਾਬਕਾ ਜਥੇਦਾਰ ਰਣਜੀਤ ਸਿੰਘ ਸਿੱਖ ਸੰਗਤਾਂ ਨਾਲ¢ ਤਸਵੀਰ: ਰਣਜੀਤ ਬੁੱਟਰ <br/> 30-03-2026

ਕੋਟਫੱਤਾ, 29 ਮਾਰਚ (ਰਣਜੀਤ ਸਿੰਘ ਬੁੱਟਰ)- ਸਿੱਖ ਪੰਥ ਦੀ ਸਿਰਮੌਰ ਹਸਤੀ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਚਲਾਈ ਜਾ ਰਹੀ ਪੰਥਕ ਅਕਾਲੀ ਲਹਿਰ ਤਹਿਤ ਅੱਜ ਬਠਿੰਡਾ ਜ਼ਿਲ੍ਹਾ ਦੇ ਵੱਡੇ ਪਿੰਡ ਕੋਟਸ਼ਮੀਰ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਵਿਸ਼ਾਲ ਇਕੱਤਰਤਾ ਕੀਤੀ ਗਈ¢ ਭਗਤ ਰਵਿਦਾਸ ਦੇ ਨਾਂ 'ਤੇ ਬਣੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਜਥੇਦਾਰ ਸਾਹਿਬ ਨੇ ਧਾਰਮਿਕ ਪੱਖੋਂ ਸਿੱਖ ਕੌਮ ਦੇ ਵਿਚ ਆਈ ਗਿਰਾਵਟ 'ਤੇ ਚਿੰਤਾ ਜ਼ਾਹਿਰ ਕੀਤੀ¢ ਉਨ੍ਹਾਂ ਕਿਹਾ ਕਿ ਪੰਥ ਦੀਆਂ ਸਿਰਮੌਰ ਸੰਸਥਾਵਾਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ, ਸਿਧਾਂਤਕ ਤੌਰ 'ਤੇ ਨਿਘਾਰ ਦਾ ਸ਼ਿਕਾਰ ਹਨ¢ ਮਹਾਨ ਸੰਸਥਾਵਾਂ ਬਹੁਤ ਜ਼ਿਆਦਾ ਮਹਿੰਗੀਆਂ ਹੋਣ ਕਰਕੇ, ਆਮ ਗਰੀਬ ਕÏਮ ਦੇ ਬੱਚੇ ਨਾ ਪੜ੍ਹਾਈ ਕਰ ਸਕਦੇ ਨੇ, ਨਾਂ ਕੋਈ ਡਿਗਰੀ ਹਾਸਲ ਕਰ ਸਕਦੇ ਨੇ, ਇਹ ਸਾਰੀਆਂ ਗੱਲਾਂ ਦੀ ਜ਼ਿੰਮੇਵਾਰੀ ਸਾਡੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਦੀ ਹੈ¢ ਆਪਾਂ ਸਾਰਿਆਂ ਨੂੰ ਮਿਲ ਕੇ ਪਹਿਲਾਂ ਖ਼ੁਦ ਸਿੱਖਿਅਤ ਹੋਣਾ ਹੈ¢ ਗੁਰੂ ਬਾਰੇ ਗਿਆਨ ਹਾਸਲ ਕਰਨਾ ਹੈ, ਬਾਅਦ ਚ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਦੇ ਪ੍ਰਬੰਧਾਂ ਨੂੰ ਸਹੀ ਲੋਕਾਂ ਦੇ ਹੱਥਾਂ ਦੇ ਵਿੱਚ ਦੇਣਾ ਹੋਵੇਗਾ¢ ਅੱਜ ਦੇ ਇਸ ਇਕੱਠ ਦੇ ਵਿੱਚ ਜਥੇਦਾਰ ਗੁਰਤੇਜ ਸਿੰਘ ਜੋਧਪੁਰ ਪਾਖਰ, ਸ਼ਮਸ਼ੇਰ ਸਿੰਘ ਜਗਾ, ਹਰਤੇਜ ਸਿੰਘ, ਨਛੱਤਰ ਸਿੰਘ ਮਹਿਤਾ, ਬਲਦੇਵ ਸਿੰਘ, ਨਛੱਤਰ ਸਿੰਘ ਜੋਧਪੁਰ, ਬਾਬਾ ਭੋਲਾ ਸਿੰਘ ਮਸਤੂਆਣਾ ਅਤੇ ਹੋਰ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ¢ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਰਣਜੀਤ ਸਿੰਘ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ¢ ਜਥੇਦਾਰ ਵਲੋਂ ਪਿੰਡ ਦੀ ਨਾਮਵਰ ਹਸਤੀ ਬਲਵਿੰਦਰ ਸਿੰਘ ਨੰਬਰਦਾਰ (60) ਸਾਲਾਂ ਅੰਤਰਰਾਸ਼ਟਰੀ ਦੌੜਾਕ ਦਾ ਵੀ ਸਨਮਾਨ ਕੀਤਾ ਗਿਆ¢ ਸਟੇਜ ਸਕੱਤਰ ਦੀ ਭੂਮਿਕਾ ਜਥੇਦਾਰ ਸੁਖਮਿੰਦਰ ਸਿੰਘ ਭਾਗੀਵਾਂਦਰ ਵਲੋਂ ਨਿਭਾਈ ਗਈ¢ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਕਾਕਾ, ਗੁਰੂ ਘਰ ਦੇ ਹੈੱਡ ਗ੍ਰੰਥੀ ਸੰਦੀਪ ਸਿੰਘ ਖ਼ਾਲਸਾ, ਖ਼ਜ਼ਾਨਚੀ ਡਾਕਟਰ ਗੁਰਨਾਇਬ ਸਿੰਘ, ਕਮੇਟੀ ਮੈਂਬਰ ਸੁਖਪਾਲ ਸਿੰਘ ਪਾਲੀ, ਸਤਨਾਮ ਸਿੰਘ ਸਾਈਕਲਾਂ ਵਾਲਾ, ਸੁਖਪ੍ਰੀਤ ਸਿੰਘ, ਜਲੰਧਰ ਸਿੰਘ ਐਮ.ਸੀ., ਜਗਰੂਪ ਸਿੰਘ ਐਮ ਸੀ, ਲਖਵਿੰਦਰ ਸਿੰਘ ਐਮ ਸੀ, ਪਰਮਜੀਤ ਸਿੰਘ ਪੰਮਾ ਐਮ ਸੀ, ਸਤਪਾਲ ਸਿੰਘ ਸੱਤੂ ਲਾਭ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ¢

ਪਿਛਲੀ ਖ਼ਬਰ ਦੋ ਨੌਜਵਾਨ ਸੜਕ ਦੁਰਘਟਨਾ 'ਚ ਗੰਭੀਰ ਜ਼ਖਮੀ ਅਗਲੀ ਖ਼ਬਰ ਪੀਰਾਂ ਦਾ ਸਾਲਾਨਾ ਸ਼ੁੱਭ ਦੀਵਾਨ ਸ਼ਰਧਾ ਪੂਰਵਕ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।