ਲਹਿਰਾ ਮੁਹੱਬਤ, 29 ਮਾਰਚ (ਸੁਖਪਾਲ ਸਿੰਘ ਸੁੱਖੀ)-ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ-7 ਪੈਂਦੇ ਪਿੰਡ ਲਹਿਰਾ ਮੁਹੱਬਤ ਵਿਖੇ ਬਣੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਸੂਏ ਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਪੁਲਿਸ ਚੌਕੀ ਭੁੱਚੋ ਮੰਡੀ ਤੋਂ ਇਤਲਾਹ ਮਿਲੀ ਕਿ ਥਰਮਲ ਪਲਾਂਟ ਦੇ ਸੂਏ ਵਿੱਚ ਇੱਕ ਜਾਲ ਬਣਿਆ ਹੋਇਆ ਹੈ | ਉਸ 'ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਦੇ ਵਾਇਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ | ਜਦ ਕਿ ਉਥੇ ਪੁਲਿਸ ਚੌਕੀ ਭੁੱਚੋ ਮੰਡੀ ਦੇ ਮੁਲਾਜ਼ਮ ਮੌਜੂਦ ਸਨ | ਮਿ੍ਤਕ ਔਰਤ ਦੀ ਲਾਸ਼ ਨੂੰ ਸਹਾਰਾ ਵਰਕਰਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਸੂਏ ਵਿਚੋਂ ਬਾਹਰ ਕੱਢਿਆ ਲਾਸ਼ 2 ਦਿਨ ਪੁਰਾਣੀ ਜਾਪ ਰਹੀ ਹੈ | ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ | ਉਸ ਦਾ ਹੁਲੀਆ ਉਮਰ ਤਕਰੀਬਨ 35/40 ਸਾਲ, ਕੱਦ 5', ਫਿਕੇ ਪੀਲੇ ਰੰਗ ਦਾ ਸਲਵਾਰ ਸੂਟ, ਦੋਨੋਂ ਪੈਰਾਂ ਵਿਚ ਝਾਂਜਰਾਂ, ਖੱਬੇ ਹੱਥ ਦੀਆ ਉਗਲਾਂ ਵਿਚ 2 ਮੁੰਦਰੀ, ਨੱਕ ਵਿਚ ਵਾਲੀ, ਸਿਰ ਦੇ ਵਾਲਾਂ ਵਿਚ ਰਬੜ ਬੈਂਡ ਪਹਿਨਿਆ ਹੋਇਆ ਹੈ ਅਤੇ ਖੱਬੀ ਬਾਂਹ ਦੀ ਕਲਾਈ ਤੇ ਅੰਗਰੇਜ਼ੀ ਵਿਚ ਵਿਕੀ ਲਿਖਿਆ ਹੋਇਆ ਹੈ | ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਵਿਚ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿਚ ਰੱਖਿਆ ਹੈ | ਪੁਲਿਸ ਅਤੇ ਸਹਾਰਾ ਦੀ ਟੀਮ ਇਸ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਵਿਚ ਜੁਟ ਗਈ ਹੈ | ਜੇਕਰ ਇਸ ਔਰਤ ਸਬੰਧੀ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਜਾਂ ਸਹਾਰਾ ਦੇ ਕੰਟਰੋਲ ਰੂਮ ਵਿਚ ਸੰਪਰਕ ਕਰ ਸਕਦਾ ਹੈ |
ਲਹਿਰਾ ਥਰਮਲ ਪਲਾਂਟ ਦੇ ਸੂਏ 'ਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ
ਅਜੀਤ ਡੈਸਕ
30-03-2026