29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੁੱਖ ਇੰਜੀਨੀਅਰ ਥਰਮਲ ਪਲਾਂਟ ਲਹਿਰਾ ਮੁਹੱਬਤ ਨਾਲ ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 19-04-2026
ਲਹਿਰਾ ਮੁਹੱਬਤ, 18 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਟ ਲਹਿਰਾ ਮੁਹੱਬਤ ਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂਆਂ ਦੀ ਮੁੱਖ ਇੰਜੀਨੀਅਰ ਤੇਜ ਬਾਂਸਲ ਨਾਲ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ 'ਤੇ ਵਿਸਥਾਰ ਪੂਰਵਕ ਸ਼ਾਂਤ ਮਾਹÏਲ ਵਿਚ ਮੀਟਿੰਗ ਹੋਈ¢ ਇਸ ਮੀਟਿੰਗ ਵਿਚ ਮੁੱਖ ਇੰਜੀਨੀਅਰ ਨੇ ਕਿਹਾ ਪਲਾਟ ਵਿਚ ਸਾਰੇ ਆਰ.ਓ ਦੀ ਸਫ਼ਾਈ ਕਰਵਾਉਣ ਤੇ ਪੁਰਾਣੇ ਵਾਟਰ ਕੂਲਰ ਦੀ ਰਿਪੇਅਰ ਕਰਵਾਉਣ ਤੇ ਨਵੇਂ ਵਾਟਰ ਕੂਲਰ ਤੇ ਮੇਨ ਗੇਟ 'ਤੇ ਵੱਡਾ ਵਾਟਰ ਕੂਲਰ ਦਾ ਪ੍ਰਬੰਧ ਤੇ ਹਵਾ ਵਾਲੇ ਕੂਲਰ ਦੀ ਰਿਪੇਅਰ ਤੇ ਕੁਝ ਨਵੇਂ ਹਵਾ ਵਾਲੇ ਕੂਲਰ ਲਗਾਉਣ ਤੇ ਡਿਪਟੀ ਚੀਫ਼ ਇੰਜੀਨੀਅਰ ਸਿਵਲ ਸੰਭਾਲ ਨੂੰ ਫੋਨ 'ਤੇ ਬੁਆਇਲਰ ਏਰੀਅਰ ਸਫ਼ਾਈ ਕਰਵਾਉਣ ਤੋਂ ਇਲਾਵਾ ਥਰਮਲ ਪਲਾਟ ਸਾਈਡ ਘਾਹ ਦੀ ਜਲਦੀ ਸਫ਼ਾਈ ਕਰਵਾਉਣ ਸਮੇਤ ਥਰਮਲ ਦੇ ਮੁੱਖ ਗੇਟ ਰੋਡ ਤੋਂ ਕੋਲ ਹੈਡਲਿੰਗ ਪਲਾਂਟ ਸਾਈਡ ਜਲਦੀ ਨਵੀ ਸੜਕ ਬਣਾਉਣ ਦਾ ਭਰੋਸਾ ਦਿੱਤਾ¢ ਬਾਕੀ ਸੁਆਹ ਢਾਹੁਣ ਵਾਲੇ ਟਰੱਕ ਰੋਡ 'ਤੇ ਖੜ੍ਹੇ ਰਹਿੰਦੇ ਹਨ ਉਨ੍ਹਾਂ ਦਾ ਵੀ ਜਲਦੀ ਹਲ ਕੀਤਾ ਜਾਵੇਗਾ ਤੇ ਟਰੱਕਾਂ ਲਈ ਦੂਸਰਾ ਰਾਹ ਬਣਾਉਣ ਦਾ ਸਰਵੇ ਕਰਵਾਇਆ ਜਾਵੇਗਾ ਤੇ ਜਲਦੀ ਹੀ 8 ਨਵੇ ਫਾਇਰਮੈਨ ਭਰਤੀ ਕੀਤੇ ਜਾਣਗੇ ਤੇ ਆਵਾਰਾ ਕੁਤਿਆ ਨੂੰ ਪਾਵਰ ਕਾਲੋਨੀ ਤੋ ਬਾਹਰ ਕੱਢਣ ਲਈ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿਚ ਚਰਚਾ ਹੋਈ¢ ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਨੇ ਚੀਫ਼ ਇੰਜੀਨੀਅਰ ਬਾਂਸਲ ਦਾ ਧੰਨਵਾਦ ਕੀਤਾ¢ ਇਸ ਸਮੇਂ ਜਥੇਬੰਦੀ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਹੰਸ, ਪ੍ਰਚਾਰ ਸਕੱਤਰ ਪਿਆਰਾ ਸਿੰਘ ਸਹਾਇਕ ਲਾਈਨਮੈਨ ਤੇ ਵਿਜੇ ਕੁਮਾਰ ਏ.ਪੀ.ਏ ਨੇ ਹਾਜ਼ਰ ਸਨ¢

ਪਿਛਲੀ ਖ਼ਬਰ ਐਨ.ਐਫ਼.ਐਲ. ਮਨੋਰੰਜਨ ਕਲੱਬ ਬਠਿੰਡਾ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਮਿਨਰਵਾ ਕਾਲਜ ਆਫ ਐਜੂਕੇਸ਼ਨ ਇੰਦੌਰਾ ਵਿਖੇ 'ਕੰਟੀਨੀ ਮੰਡੀਰ' ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।