29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਐਨ.ਐਫ਼.ਐਲ. ਮਨੋਰੰਜਨ ਕਲੱਬ ਬਠਿੰਡਾ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 19-04-2026
ਬਠਿੰਡਾ, 18 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਐਨ. ਐਫ਼. ਐਲ. ਮਨੋਰੰਜਨ ਕਲੱਬ ਬਠਿੰਡਾ ਵਲੋਂ ਕਲੱਬ ਪ੍ਰਧਾਨ ਤਰੁਣ ਕੁਮਾਰ ਬੱਤਰਾ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ਦੀ ਸ਼ੁਰੂਆਤ ਕਲੱਬ ਸਕੱਤਰ ਅਸ਼ੋਕ ਗਰੋਵਰ ਵਲੋਂ ਪ੍ਰਧਾਨ ਬੱਤਰਾ ਨੂੰ ਬੁੱਕਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕਰਨ ਨਾਲ ਹੋਈ¢ ਇਸ ਮੌਕੇ ਕਲੱਬ ਦੀਆਂ ਹੁਣ ਤੱਕ ਹੋ ਰਹੀਆਂ ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ¢ ਮੀਟਿੰਗ ਦੌਰਾਨ ਕਲੱਬ ਮੈਂਬਰਾਂ ਦੀ ਭਲਾਈ ਅਤੇ ਮਨੋਰੰਜਨ ਲਈ ਇਕ ਸੈਰ-ਸਪਾਟਾ ਯਾਤਰਾ ਆਯੋਜਿਤ ਕਰਨ ਦੀ ਪ੍ਰਧਾਨ ਬੱਤਰਾ ਕੋਲੋਂ ਮਨਜ਼ੂਰੀ ਲਈ ਗਈ¢ ਇਸ ਦੇ ਨਾਲ ਹੀ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਨਵੇਂ ਮੈਂਬਰ ਬਣਾਉਣ 'ਤੇ ਵੀ ਖ਼ਾਸ ਜ਼ੋਰ ਦਿੱਤਾ ਗਿਆ¢ ਮੀਟਿੰਗ ਵਿਚ ਉਪ ਪ੍ਰਧਾਨ ਰਿਸ਼ੀ ਕਾਂਤ ਵਰਮਾ, ਸਕੱਤਰ ਅਸ਼ੋਕ ਗਰੋਵਰ, ਸੰਯੁਕਤ ਸਕੱਤਰ ਮੁਰਲੀ ਮਨੋਹਰ ਸ਼ਰਮਾ, ਖ਼ਜ਼ਾਨਚੀ ਜਿਤੇਂਦਰ ਕੁਮਾਰ ਸਮੇਤ ਕਾਰਜਕਾਰਨੀ ਮੈਂਬਰ ਅਜੈ ਕੁਮਾਰ ਸਿੰਘ, ਇੰਦਰਪਾਲ ਬਾਧੂ, ਸਤਿਆਬਰਤ ਬਰਾਲ, ਤਿ੍ਪਤੀ ਸਚਾਨ ਅਤੇ ਅਜੈ ਤਿ੍ਪਾਠੀ ਹਾਜ਼ਰ ਸਨ, ਜਦਕਿ ਮਯੰਕ ਸ਼ਰਮਾ ਨੇ ਮਾਨਵ ਸੰਸਾਧਨ ਪ੍ਰਤੀਨਿਧੀ ਵਜੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢

ਪਿਛਲੀ ਖ਼ਬਰ ਕਿੱਟੀ ਪਾਰਟੀ ਦੇ ਨਾਂਅ 'ਤੇ ਜਿਸਮ ਫ਼ਰੋਸ਼ੀ ਦਾ ਧੰਦਾ ਕਰਨ ਵਾਲੇ ਹੋਟਲ 'ਚ ਪੁਲਿਸ ਦੀ ਦਬਿਸ਼ <br/> ਅਗਲੀ ਖ਼ਬਰ ਮੁੱਖ ਇੰਜੀਨੀਅਰ ਥਰਮਲ ਪਲਾਂਟ ਲਹਿਰਾ ਮੁਹੱਬਤ ਨਾਲ ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।