30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਚੋਰਾਂ ਨੇ ਪੱਕਾ ਕਲਾਂ 'ਚ ਇਕੋ ਰਾਤ 8 ਮੋਟਰਾਂ ਨੂੰ ਬਣਾਇਆ ਨਿਸ਼ਾਨਾ <br/>

ਅਜੀਤ ਡੈਸਕ 02-05-2026
ਸੰਗਤ ਮੰਡੀ, 1 ਮਈ (ਸੁਖਤੇਜ ਧਾਲੀਵਾਲ)-ਥਾਣਾ ਸੰਗਤ ਦੇ ਪਿੰਡ ਪੱਕਾ ਕਲਾਂ ਵਿਖੇ ਇਕੋ ਰਾਤ 'ਚ ਚੋਰਾਂ ਨੇ 8 ਸੋਲਰ ਮੋਟਰਾਂ ਦੀਆਂ ਕੀਮਤੀ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ¢ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਮਿਲੀ ਜਾਣਕਾਰੀ ਅਨੁਸਾਰ ਪਿੰਡ ਪੱਕਾ ਕਲਾਂ ਵਾਸੀ ਹਰਬੰਸ ਕੌਰ ਪਤਨੀ ਜਗਦੇਵ ਸਿੰਘ, ਜਗਦੇਵ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ, ਨਾਜਰ ਸਿੰਘ, ਕੌਰ ਸਿੰਘ, ਲਾਭ ਸਿੰਘ ਖਾਲਸਾ, ਰੂਪ ਸਿੰਘ ਅਤੇ ਮੇਜਰ ਸਿੰਘ ਦੀਆਂ 8 ਸੋਲਰ ਮੋਟਰਾਂ ਤੋਂ ਰਾਤ ਸਮੇਂ ਚੋਰਾਂ ਨੇ ਤਾਰਾਂ ਚੋਰੀ ਕਰ ਲਈਆਂ ਹਨ¢ ਜਿਨ੍ਹਾਂ ਦਾ ਉਨ੍ਹਾਂ ਨੂੰ ਸਵੇਰ ਹੋਣ 'ਤੇ ਪਤਾ ਚੱਲਿਆ¢ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਪਿੰਡਾਂ 'ਚ ਨੌਜਵਾਨ ਨਸ਼ੇ ਦੀ ਲੱਥ ਨੂੰ ਪੂਰਾ ਕਰਨ ਲਈ ਰਾਤ ਸਮੇਂ ਇਕੱਠੇ ਹੋਕੇ ਸੋਲਰ ਮੋਟਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ¢ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰਾਂ ਨੂੰ ਫੜਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ ਹੈ¢ ਜਿਸ ਨੂੰ ਲੈਕੇ ਚੋਰ ਰਾਤ ਸਮੇਂ ਖੇਤਾਂ 'ਚ ਬੇਝਿਜਕ ਹੋਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਿਚ ਸਫ਼ਲ ਹੋ ਰਹੇ ਹਨ¢ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਰਧਾਨ ਜ਼ਬਰਜੰਗ ਸਿੰਘ ਪੱਕਾ ਨੇ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਤੇ ਸਖ਼ਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਅੱਗੇ ਤੋਂ ਉਹ ਕਿਸਾਨਾਂ ਦਾ ਨੁਕਸਾਨ ਨਾ ਕਰ ਸਕਣ ਅਤੇ ਜਲਦੀ ਹੀ ਚੋਰਾਂ ਦਾ ਪਤਾ ਕਰਕੇ ਉਨ੍ਹਾਂ ਨੂੰ ਜੇਲ ਦੇ ਵਿਚ ਡੱਕਿਆ ਜਾਵੇ¢

ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਕੌਮਾਂਤਰੀ 'ਮਜ਼ਦੂਰ ਦਿਵਸ' ਮੌਕੇ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ... ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਮਈ ਦਿਵਸ ਮਨਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਨਮਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।