11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਯੂਨਾਈਟਿਡ ਮੀਡੀਆ ਕਲੱਬ ਵਲੋਂ ਫਾਈਬਰੋ ਸਕੈਨ ਅਤੇ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 11-05-2026
ਝੁਨੀਰ, 10 ਮਈ (ਸੰਜੀਵ ਸਿੰਗਲਾ)- ਯੂਨਾਈਟਿਡ ਮੀਡੀਆ ਕਲੱਬ ਝੁਨੀਰ ਵਲੋਂ ਫਾਈਬਰੋ ਸਕੈਨ ਅਤੇ ਖ਼ੂਨਦਾਨ ਕੈਂਪ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਲਗਾਇਆ ਗਿਆ | ਜਿਗਰ ਦੀ ਸਮੱਸਿਆ ਨਾਲ ਜੂਝ ਰਹੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪੇਟ ਦੇ ਸਕੈਨ ਕਰਵਾਏ | ਮਾਹਿਰ ਡਾ. ਨਿਰਮਲ ਸਿੰਘ ਉੱਪਲ ਪਟਿਆਲਾ ਦੀ ਅਗਵਾਈ 'ਚ ਜਾਂਚ ਟੀਮ ਵਲੋਂ 80 ਮਰੀਜ਼ਾਂ ਦਾ ਲਿਵਰ ਦੀ ਜਾਂਚ ਕੀਤੀ ਗਈ | ਇਸੇ ਦੌਰਾਨ ਲਗਾਏ ਖ਼ੂਨਦਾਨ ਕੈਂਪ ਮੌਕੇ ਸਰਾਂ ਬਲੱਡ ਬੈਂਕ ਮਾਨਸਾ ਦੀ ਟੀਮ ਵਲੋਂ 15 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਚੌਹਾਨ, ਗੁਰਮੇਲ ਸਿੰਘ ਭੰਮਾ, ਬਲਜੀਤ ਪਾਲ ਸਿੰਘ, ਸੁਖਦੇਵ ਸਿੰਘ ਘੁਰਕਣੀ, ਗੁਰਵਿੰਦਰ ਸਿੰਘ ਭੋਲਾ, ਪ੍ਰੇਮ ਕੁਮਾਰ ਸਿੰਗਲਾ, ਪਰਿਆਸ ਕਲੱਬ ਦੇ ਪ੍ਰਧਾਨ ਸੰਜੀਵ ਗਰਗ, ਨਰਿੰਦਰ ਕੁਮਾਰ ਕਾਲਾ, ਅੰਗਰੇਜ਼ ਚੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਰੈਕਟਰਾਂ 'ਤੇ ਉੱਚੀ ਆਵਾਜ਼ 'ਚ ਚੱਲਦੇ ਗੀਤਾਂ ਤੋਂ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਵਿਮੁਕਤ ਕਬੀਲਿਆਂ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।