12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਾਬਾਲਗ ਲੜਕੀ ਨੇ ਚਲਦੇ ਆਟੋ ਰਿਕਸ਼ਾ 'ਚੋਂ ਮਾਰੀ ਛਾਲ, ਗੰਭੀਰ ਜ਼ਖ਼ਮੀ

ਅਜੀਤ ਡੈਸਕ 16-05-2026
ਬਠਿੰਡਾ, 15 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਮਾਲ ਰੋਡ 'ਤੇ ਇਕ 12 ਕੁ ਸਾਲਾ ਲੜਕੀ ਨੇ ਚੱਲਦੇ ਆਟੋ ਰਿਕਸ਼ਾ 'ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ¢ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈੈੈਂਬਰ ਸੰਦੀਪ ਗਿੱਲ ਆਪਣੀ ਐਂਬੂਲੈਂਸ ਟੀਮ ਨਾਲ ਮਾਲ ਰੋਡ ਘਟਨਾ ਸਥਾਨ ਪਹੁੰਚੇ¢ ਗੰਭੀਰ ਜ਼ਖਮੀ ਹਾਲਤ 'ਚ ਲੜਕੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਮੁੱਢਲੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ¢ ਲੜਕੀ ਨੇ ਦੱਸਿਆ ਕਿ ਆਟੋ ਚਾਲਕ ਵਾਲਾ ਮੈਨੂੰ ਗ਼ਲਤ ਜਗ੍ਹਾ 'ਤੇ ਲੈ ਜਾ ਰਿਹਾ ਸੀ, ਡਰਦਿਆਂ ਉਸ ਨੇ ਚੱਲਦੇ ਆਟੋ ਰਿਕਸ਼ਾ 'ਚੋਂ ਛਾਲ ਮਾਰ ਦਿੱਤੀ ¢ ਜਦੋਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਲੜਕੀ ਦੇ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚੇ ਅਤੇ ਲੜਕੀ ਦੇ ਮਾਨਸਿਕ ਮਰੀਜ਼ ਹੋਣ ਵਾਲੀ ਗੱਲ ਆਖੀ¢ ਸਹਾਰਾ ਟੀਮ ਨੇ ਲੜਕੀ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ¢ ਲੜਕੀ ਭਾਰਤ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ¢

ਪਿਛਲੀ ਖ਼ਬਰ ਮਾਲਵਾ ਕਾਲਜ ਬਠਿੰਡਾ 'ਚ 'ਜਸ਼ਨ-2026' ਫੇਅਰਵੈਲ ਕਮ ਫ਼ਰੈਸ਼ਰ ਪਾਰਟੀ ਕਰਵਾਈ <br/> ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਚਾਹਲ ਵਲੋਂ ਮੁਲਾਜ਼ਮ ਮੰਗਾਂ ਸਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।