ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)- ਸ੍ਰੀ ਅਗਰਵਾਲ ਪੀਰਖਾਨਾ ਟਰੱਸਟ ਰਾਮਾਂ ਮੰਡੀ ਵਲੋਂ ਬੀਤੀ ਰਾਤ ਸਥਾਨਕ ਸ੍ਰੀ ਅਗਰਵਾਲ ਪੀਰਖਾਨਾ ਵਿਖੇ ਆਯੋਜਿਤ ਕੀਤਾ ਗਿਆ 47ਵਾਂ 'ਮੇਲਾ ਪੀਰਾਂ ਦਾ' ਧੂਮਧਾਮ ਨਾਲ ਸੰਪੰਨ ਹੋ ਗਿਆ¢ ਟਰੱਸਟ ਦੇ ਮੈਂਬਰਾਂ ਨੇ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਿਲ ਹੋਏ ਸ਼ਰਧਾਲੂਆਂ ਨੂੰ ਸਾਲਾਨਾ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਸ਼ਰਧਾਲੂ ਸੱਚੀ ਸ਼ਰਧਾ ਨਾਲ ਦਰਗਾਹ 'ਤੇ ਨਤਮਸਤਕ ਹੁੰਦੇ ਹਨ, ਪੀਰ ਉਨ੍ਹਾਂ ਦੀਆਂ ਝੋਲੀਆਂ ਖ਼ੁਸ਼ੀਆਂ ਨਾਲ ਭਰ ਦਿੰਦੇ ਹਨ¢ ਉਨ੍ਹਾਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਸ਼ਰਧਾਲੂਆਂ ਦੀ ਕੀਤੀ ਗਈ ਸੇਵਾ ਨੂੰ ਇਕ ਮਿਸਾਲੀ ਸੇਵਾ ਦੱਸਿਆ¢ ਆਯੋਜਕਾਂ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਪੀਰਾਂ ਦੀ ਦਰਗਾਹ 'ਤੇ ਚਾਦਰ ਵੀ ਚੜ੍ਹਾਈ ਗਈ¢ ਇਸ ਮੌਕੇ ਬਾਬਾ ਰਮਜ਼ਾਨ ਖਾਨ ਵਲੋਂ ਪੀਰ ਲੱਖਦਾਤਾ ਸਾਹਿਬ ਅਤੇ ਪੀਰ ਮੀਰਾਂ ਸਾਹਿਬ ਜੀ ਦੇ ਸ਼ੁੱਭ ਦੀਵਾਨ ਲਗਾਏ ਗਏ ਅਤੇ ਪੀਰਾਂ ਵਲੋਂ ਸ਼ਰਧਾਲੂਆਂ ਦੀਆਂ ਚੌਂਕੀਆਂ ਮਨਜ਼ੂਰ ਕਰਵਾਈਆਂ ਗਈਆਂ¢ ਭਜਨ ਪ੍ਰਚਾਰਕ ਬੰਟੀ ਸ਼ਰਮਾ ਐਂਡ ਪਾਰਟੀ ਵਲੋਂ ਬਹੁਤ ਹੀ ਸੁੰਦਰ ਭਜਨਾਂ ਨਾਲ ਪੀਰਾਂ ਦਾ ਗੁਣਗਾਨ ਕੀਤਾ ਗਿਆ¢ ਸਮਾਗਮ ਦੌਰਾਨ ਭੰਡਾਰਾ ਅਤੁੱਟ ਵਰਤਿਆ¢ ਇਸ ਤੋਂ ਇਲਾਵਾ ਪੀਰ ਭਗਤਾਂ ਵਲੋਂ ਠੰਡੇ ਮਿੱਠੇ ਜਲ ਅਤੇ ਕੁਲਫ਼ੀਆਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ | ਸਮਾਗਮ ਵਿਚ ਆਮ ਹਜ਼ਾਰਾਂ ਸ਼ਰਧਾਲੂਆਂ ਤੋਂ ਇਲਾਵਾ ਆਯੋਜਕ ਟਰੱਸਟ ਦੇ ਮੈਂਬਰ ਤਰਸੇਮ ਚੰਦ ਲਹਿਰੀ, ਸਤਪਾਲ ਲਹਿਰੀ, ਸੁਰਿੰਦਰ ਕਾਕਾ ਲਹਿਰੀ, ਸੰਗੀਤ ਗਰਗ, ਬਿੱਟੂ ਗਰਗ, ਵਿੱਕੀ ਸੋਨੀ, ਸ਼ਿਵ ਕੁਮਾਰ ਮਿੱਤਲ, ਗੋਰਾ ਲਾਲ ਬਾਂਸਲ, ਗਿੰਨੀ ਬਾਂਸਲ ਸੰਤੋਸ਼ ਜੈਨ, ਗੋਹਲਾ ਬੰਗੀ, ਸ਼ਿਵ ਕੁਮਾਰ ਦਲਾਲ, ਭਾਰਤੀ ਜੈਨ ਆਦਿ ਹਾਜ਼ਰ ਸਨ¢