11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੋਨਿਆਣਾ ਨਗਰ ਕੌਂਸਲ ਦੀਆਂ ਵੋਟਾਂ ਲਈ 20 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ <br/>

ਅਜੀਤ ਡੈਸਕ 16-05-2026
ਗੋਨਿਆਣਾ, 15 ਮਈ (ਲਛਮਣ ਦਾਸ ਗਰਗ)-ਰਾਜ ਚੋਣ ਕਮਿਸ਼ਨ ਵਲੋਂ ਸੂਬੇ ਵਿਚ 26 ਮਈ ਨੂੰ ਕਰਵਾਈਆਂ ਜਾ ਰਹੀਆਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਵੋਟਾਂ ਲਈ ਅੱਜ ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰਾਂ ਦਾ ਤੀਸਰਾ ਦਿਨ ਸੀ | ਇਸੇ ਲੜੀ ਤਹਿਤ ਗੋਨਿਆਣਾ ਮੰਡੀ ਵਿਚ ਵੀ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਕੁਝ ਆਜ਼ਾਦ ਤੌਰ 'ਤੇ ਵੀ ਉਮੀਦਵਾਰ ਚੋਣ ਲੜਨ ਲਈ ਉਤਾਵਲੇ ਹਨ | ਸਮੂਹ ਪਾਰਟੀਆਂ ਦੇ ਮੁੱਖ ਅਹੁਦੇਦਾਰਾਂ ਵਲੋਂ ਵੱਖ-ਵੱਖ ਵਾਰਡਾਂ ਵਿਚ ਚੋਣਾਂ ਲੜਾਉਣ ਵਾਲੇ ਉਮੀਦਵਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਗੋਨਿਆਣਾ ਮੰਡੀ ਦੇ ਸਮੂਹ 13 ਵਾਰਡਾਂ ਵਿਚ ਵੋਟਾਂ ਪੈ ਰਹੀਆਂ ਹਨ, ਜਿੱਥੇ 12300 ਦੇ ਕਰੀਬ ਵੋਟਰ ਆਪੋ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਪਿਛਲੇ ਦੋ ਦਿਨ੍ਹਾਂ ਦੌਰਾਨ ਸਿਰਫ਼ ਇੱਕ ਹੀ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਭਰੀ ਸੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵਾਰਡ ਨੰਬਰ-1 ਵਿਚੋਂ ਚੰਚਲ ਅਤੇ ਬੀਨੂ ਰਾਣੀ, ਵਾਰਡ-2 ਵਿਚੋਂ ਰਚਿਤ ਬਾਂਸਲ ਅਤੇ ਲਛਮਣ ਦਾਸ ਲੱਕੀ, ਵਾਰਡ-3 ਵਿਚੋਂ ਬਲਜਿੰਦਰ ਕੌਰ, ਵਾਰਡ-5 ਵਿਚੋਂ ਸੁਖਦੇਵ ਸਿੰਘ, ਸੁਰਜੀਤ ਸਿੰਘ, ਰਾਜਪ੍ਰੀਤ ਕੌਰ, ਸੁਖਜੀਤ ਕੌਰ, ਮਨਪ੍ਰੀਤ ਸਿੰਘ, ਮਿੱਠੂ ਸਿੰਘ, ਵਾਰਡ-6 ਵਿਚੋਂ ਨਰੇਸ਼ ਕੁਮਾਰ ਅਤੇ ਮਨੋਜ ਗਰਗ, ਵਾਰਡ-8 ਵਿਚੋਂ ਸੰਦੀਪ ਕੁਮਾਰ, ਵਾਰਡ-9 ਵਿਚੋਂ ਰਜਨੀ ਬਾਲਾ ਅਤੇ ਸੁਨੀਤਾ ਰਾਣੀ, ਵਾਰਡ-10 ਵਿਚੋਂ ਵਿਨੋਦ ਕੁਮਾਰ ਅਤੇ ਮਨੋਜ ਕੁਮਾਰ, ਵਾਰਡ-12 ਵਿਚੋਂ ਵਜੀਰ ਰਾਮ ਨਾਮ ਦੇ ਉਮੀਦਵਾਰ ਨੇ ਆਪੋ ਆਪਣੀਆਂ ਨਾਮਜ਼ਦਗੀਆਂ ਭਰੀਆਂ ਹਨ | ਹੁਣ ਤੱਕ ਕੁਲ 20 ਉਮੀਦਵਾਰਾਂ ਨੇ ਆਪੋ ਆਪਣੀਆਂ ਨਾਮਜ਼ਦਗੀਆਂ ਭਰੀਆਂ ਹਨ | ਹਾਲੇ ਤੱਕ ਵਾਰਡ ਨੰਬਰ-4,7,11 ਅਤੇ 13 ਵਿਚੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਨਹੀ ਭਰੀ | ਹੁਣ ਉਮੀਦਵਾਰਾਂ ਲਈ ਨਾਮਜ਼ਦਗੀ ਭਰਨ ਲਈ ਸਿਰਫ਼ 16 ਮਈ ਸ਼ਨੀਵਾਰ ਦਾ ਦਿਨ ਹੀ ਬਚਿਆ ਹੈ |

ਪਿਛਲੀ ਖ਼ਬਰ ਮੌੜ ਦੇ 17 ਵਾਰਡਾਂ ਵਿਚ ਅਕਾਲੀ ਦਲ ਵਲੋਂ 14 ਵਾਰਡਾਂ ਦੀਆਂ ਨਾਮਜ਼ਦਗੀਆਂ ਦਾਖਲ- ਜਨਮੇਜਾ ਸਿੰਘ ਸੇਖੋਂ ਅਗਲੀ ਖ਼ਬਰ 47ਵਾਂ 'ਮੇਲਾ ਪੀਰਾਂ ਦਾ' ਧੂਮਧਾਮ ਨਾਲ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।