ਮੌੜ ਮੰਡੀ, 15 ਮਈ (ਗੁਰਜੀਤ ਸਿੰਘ ਕਮਾਲੂ)- ਨਗਰ ਕੌਂਸਲ ਮੌੜ ਦੇ 17 ਵਾਰਡਾਂ ਵਿਚ ਹੋ ਰਹੀਆਂ ਚੋਣਾਂ ਵਿਚ ਅਕਾਲੀ ਦਲ ਵੱਲੋਂ 15 ਮਈ ਤੱਕ 14 ਨਾਮਜ਼ਦਗੀਆਂ ਦਾਖਲ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਜੋ ਤਿੰਨ ਨਾਮਜ਼ਦਗੀਆਂ ਰਹਿੰਦੀਆਂ ਹਨ ਉਹ 16 ਮਈ ਨੂੰ ਕਰਵਾ ਦਿੱਤੀਆਂ ਜਾਣਗੀਆਂ | ਇਹ ਜਾਣਕਾਰੀ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਾਰ ਵੀ ਆਪਣੇ ਪੂਰੇ ਦਮਖਮ ਨਾਲ ਮਿੳਾੂਸੀਪਲ ਚੋਣਾਂ ਲੜ ਰਿਹਾ ਹੈ ਅਤੇ ਅਕਾਲੀ ਦਲ ਦੇ ਸਾਰੇ ਹੀ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਚੁੱਕਾ ਹੈ ਜਦਕਿ ਬਾਕੀ ਪਾਰਟੀਆਂ ਨੂੰ ਅਜੇ ਤੱਕ 17 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕਰਨ ਲਈ ਬੰਦੇ ਹੀ ਨਹੀ ਮਿਲ ਰਹੇ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਹੀ ਮੌੜ ਸ਼ਹਿਰ ਦਾ ਵਿਕਾਸ ਹੋਇਆ ਸੀ ਪ੍ਰੰਤੂ 5 ਸਾਲ ਕਾਂਗਰਸ ਅਤੇ 4 ਸਾਲ ਆਮ ਆਦਮੀ ਪਾਰਟੀ ਦੇ ਸ਼ਾਸਨ ਨੇ ਇਸ ਸ਼ਹਿਰ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ | ਸਾਰੇ ਸ਼ਹਿਰ ਦਾ ਸੀਵਰੇਜ ਦਾ ਬੁਰਾ ਹਾਲ ਹੈ ਪੀਣ ਵਾਲਾ ਪਾਣੀ ਦੂਸ਼ਿਤ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਮੌੜ ਸ਼ਹਿਰ ਦੇ ਲੋਕ ਵਿਕਾਸ ਕਰਵਾਉਣ ਵਾਲੀ ਪਾਰਟੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਗੇ | ਇਸ ਮੌਕੇ ਰਾਜਵੰਤ ਸਿੰਘ ਕੋਟਭਾਰਾ, ਸੁਖਚੈਨ ਸਿੰਘ ਸਿੱਧੂ, ਹਰਭਜਨ ਸਿੰਘ ਮਾਈਸਰਖਾਨਾ, ਅੰਮਿ੍ਤਪਾਲ ਸਿੰਘ ਹਨੀ, ਰਵੀ ਕੁਮਾਰ ਉੱਭਾ, ਰਾਜ ਕੁਮਾਰ ਰਾਜੂ, ਸੁਖਪ੍ਰੀਤ ਸਿੰਘ ਸੁੱਖੀ , ਮੰਦਰ ਸਿੰਘ ਮੌੜ ਖ਼ੁਰਦ, ਹੈਪੀ ਜੈਦ, ਮਨਦੀਪ ਸਿੰਘ ਬਾਬੇਕਾ ਵੀ ਹਾਜ਼ਰ ਸਨ |