01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੋਨਿਆਣਾ 'ਚ ਵੁਸ਼ੂ ਦਾ ਮਹਾਂਕੁੰਭ: ਪੰਜਾਬ ਭਰ ਦੀਆਂ ਧੀਆਂ ਦਿਖਾਉਣਗੀਆਂ ਜÏਹਰ

ਅਜੀਤ ਡੈਸਕ 31-05-2026
ਗੋਨਿਆਣਾ, 30 ਮਈ (ਲਛਮਣ ਦਾਸ ਗਰਗ)- ਗੋਨਿਆਣਾ ਮੰਡੀ ਇੱਕ ਵਾਰ ਫਿਰ ਖੇਡਾਂ ਦੇ ਨਕਸ਼ੇ 'ਤੇ ਚਮਕਣ ਜਾ ਰਹੀ ਹੈ, ਜਿੱਥੇ ਕੱਲ੍ਹ ਤੋਂ 1 ਜੂਨ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) 'ਚ 28ਵੀਂ ਪੰਜਾਬ ਸਟੇਟ ਗਰਲਜ਼ ਵੁਸ਼ੂ ਚੈਂਪੀਅਨਸ਼ਿਪ 2026 ਦਾ ਸ਼ਾਨਦਾਰ ਆਯੋਜਨ ਕੀਤਾ ਜਾ ਰਿਹਾ ਹੈ ¢ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਬਠਿੰਡਾ ਵੱਲੋਂ ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਗੋਨਿਆਣਾ ਮੰਡੀ ਦੇ ਕੋਚ ਮੱਖਣ ਲਾਲ ਗਰਗ ਸਮੇਤ ਪੂਰੀ ਟੀਮ ਵੱਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ¢ ਖੇਡ ਮੈਦਾਨਾਂ ਦੀ ਸਜਾਵਟ ਤੋਂ ਲੈ ਕੇ ਰਹਿਣ-ਸਹਿਣ ਅਤੇ ਪ੍ਰਬੰਧਕੀ ਇੰਤਜ਼ਾਮਾਂ ਤੱਕ ਹਰ ਪੱਖ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਅਤੇ ਨÏਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ¢ ਸ਼ਹਿਰ ਵਾਸੀਆਂ ਵਿੱਚ ਵੀ ਇਸ ਵੱਡੇ ਖੇਡ ਸਮਾਗਮ ਨੂੰ ਲੈ ਕੇ ਖ਼ਾਸ ਚਰਚਾ ਹੈ ਕਿ ਵੁਸ਼ੂ ਦਾ ਮਹਾਕੁੰਭ: ਪੰਜਾਬ ਭਰ ਦੀਆ ਧੀਆ ਅਪਣੀ ਕਾਬਲੀਅਤ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੀਆਂ ਨਜ਼ਰ ਆਉਣਗੀਆਂ¢
ਪਿਛਲੀ ਖ਼ਬਰ ਵੋਟਰ ਸੂਚੀ ਦੀ ਸਪੈਸ਼ਲ ਇਨਟੈਨਸਿਵ ਰੀਵੀਜ਼ਨ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਠਿੰਡਾ ਵਿਖੇ ਹੈਲਪ ਡੈਸਕ ਸਥਾਪਿਤ <br... ਅਗਲੀ ਖ਼ਬਰ ਗੁੱਡ ਟੱਚ, ਬੈੱਡ ਟੱਚ ਜਾਗਰੂਕਤਾ ਮੁਹਿੰਮ ਰਾਹੀਂ ਬੱਚਿਆਂ ਨੂੰ ਸੁਚੇਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।