01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਹਿਰ 'ਚੋਂ ਬਜ਼ੁਰਗ ਅÏਰਤ ਦੀ ਲਾਸ਼ ਮਿਲੀ

ਅਜੀਤ ਡੈਸਕ 12-06-2026
ਬਠਿੰਡਾ, 11 ਜੂਨ (ਅਵਤਾਰ ਸਿੰਘ ਕੈਂਥ)-ਬਠਿੰਡਾ ਬਾਦਲ ਰੋਡ 'ਤੇ ਪਿੰਡ ਨੰਦਗੜ੍ਹ ਕੋਲ ਨਹਿਰ ਵਿਚ ਇਕ ਅÏਰਤ ਦੀ ਲਾਸ਼ ਤੈਰ ਰਹੀ ਹੈ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਆਪਣੀ ਐਂਬੂਲੈਂਸ ਲੈ ਕੇ ਪਿੰਡ ਨੰਦਗੜ੍ਹ ਪਹੁੰਚੀ | ਨੰਦਗੜ੍ਹ ਥਾਣੇ ਦੀ ਪੁਲਿਸ ਮੌਕੇ 'ਤੇ ਮੌਜੂਦ ਸੀ | ਸਹਾਰਾ ਟੀਮ ਦੇ ਵਿੱਕੀ ਕੁਮਾਰ ਨੇ ਔਰਤ ਦੀ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ | ਮਿ੍ਤਕ ਔਰਤ ਦੀ ਉਮਰ ਲਗਭਗ 60-65 ਸਾਲ ਸੀ | ਅਜਿਹਾ ਲੱਗਦਾ ਹੈ ਕਿ ਔਰਤ 5-6 ਘੰਟੇ ਪਹਿਲਾਂ ਹੀ ਨਹਿਰ ਵਿਚ ਡਿੱਗ ਗਈ ਸੀ | ਸਹਾਰਾ ਟੀਮ ਨੇ ਨੇੜਲੇ ਲੋਕਾਂ ਤੋਂ ਮਿ੍ਤਕ ਔਰਤ ਦੀ ਪਹਿਚਾਣ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਅਸਫ਼ਲ ਰਹੀ | ਸਹਾਰਾ ਟੀਮ ਮਿ੍ਤਕ ਔਰਤ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ | ਸਹਾਰਾ ਦੇ ਵਰਕਰ ਗੌਤਮ ਗੋਇਲ ਨੇ ਕਿਹਾ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਔਰਤ ਦੀ ਪਛਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਚਾਰ ਸਮੇਤ 5-6 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭੇਦਭਰੀ ਹਾਲਾਤ 'ਚ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।