03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਾਪ-ਤੋਲ ਮਹਿਕਮੇ ਦੇ ਦਫ਼ਤਰ ਤੋਂ ਵੱਟਿਆਂ ਸਮੇਤ ਹੋਰ ਸਾਜੋ-ਸਮਾਨ ਚੋਰੀ

ਅਜੀਤ ਡੈਸਕ 12-06-2026
ਬਠਿੰਡਾ, 11 ਜੂਨ (ਸੱਤਪਾਲ ਸਿੰਘ ਸਿਵੀਆਂ)-ਮਾਪ-ਤੋਲ (ਲੀਗਲ ਮੋਟਰਲੋਜੀ) ਮਹਿਕਮੇ ਦੇ ਸਥਾਨਕ ਆਈ.ਟੀ.ਆਈ. ਨਜ਼ਦੀਕ ਸਥਿਤ ਦਫ਼ਤਰ 'ਚੋਂ ਵੱਟਿਆਂ ਸਮੇਤ ਹੋਰ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਵਿਭਾਗ ਦੇ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਲੀਗਲ ਮੋਟਰਲੋਜੀ ਦਫ਼ਤਰ ਬਠਿੰਡਾ ਦੇ ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ 8 ਜੂਨ ਨੂੰ ਕੁਝ ਅਣਪਛਾਤੇ ਚੋਰ ਉਨ੍ਹਾਂ ਦੇ ਦਫ਼ਤਰ ਵਿਚੋਂ ਚਾਰ ਵਰਕਿੰਗ ਸਟੈਂਡਰਡ (ਮਿਆਰੀ ਤੋਲ-ਮਾਪ ਸੈਟ), ਇਕ ਲੱਕੜ ਦਾ ਟਰਾਈਪੌਡ, ਲੋਹੇ ਦੇ ਟੈਸਟ ਵੇਟਸ, ਇਕ ਚਲਾਨ ਰਜਿਸਟਰ ਅਤੇ ਅੱਠ ਡਾਰਿੱਲ ਮਸ਼ੀਨਾਂ ਚੋਰੀ ਕਰਕੇ ਲੈ ਗਏ ਹਨ, ਜਿਸ ਦਾ ਸਮਾਨ ਦੀ ਜਾਂਚ ਪਤਾ ਲੱਗਿਆ | ਇਹ ਸਾਜ਼ੋ-ਸਾਮਾਨ ਦੁਕਾਨਾਂ, ਪੈਟਰੋਲ ਪੰਪਾਂ ਅਤੇ ਹੋਰ ਵਪਾਰਕ ਅਦਾਰਿਆਂ ਵਿਚ ਵਰਤੇ ਜਾਂਦੇ ਤੋਲ-ਮਾਪ ਯੰਤਰਾਂ ਦੀ ਜਾਂਚ ਅਤੇ ਪ੍ਰਮਾਣਿਕਤਾ ਲਈ ਵਰਤਿਆ ਜਾਂਦਾ ਹੈ | ਥਾਣਾ ਮੁੱਖੀ ਨੇ ਦੱਸਿਆ ਕਿ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਬੇਅੰਤ ਸਿੰਘ ਮਹਿਰਾਜ ਹਲਕਾ ਰਾਮਪੁਰਾ ਫੂਲ ਐਸ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਵਿਕਾਸ ਦੇ ਦਾਅਵਿਆਂ ਵਿਚਕਾਰ ਵੀ ਨਹੀਂ ਹੋਇਆ ਪਾਣੀ ਨਿਕਾਸੀ ਦਾ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।