ਮਹਿਮਾ ਸਰਜਾ , 11 ਜੂਨ (ਬਲਦੇਵ ਸੰਧੂ)- ਤੇਜ਼ ਮੀਂਹ ਅਤੇ ਝੱਖੜ ਕਾਰਨ ਬਿਜਲੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ | ਜਾਣਕਾਰੀ ਮੁਤਾਬਿਕ ਪਿੰਡ ਦਾਨ ਸਿੰਘ ਵਾਲਾ ਦੇ ਗਰਿੱਡ ਤੋਂ 66 ਕੇ. ਵੀ. ਦੀ ਪਿੰਡ ਆਕਲੀਆ ਕਲਾਂ ਨੂੰ ਜਾਂਦੀ ਲਾਈਨ ਦਾ ਇੱਕ ਟਾਵਰ ਕੋਠੇ ਬੁੱਧ ਸਿੰਘ ਵਾਲਾ ਦੇ ਨਜ਼ਦੀਕ ਡਿੱਗ ਗਿਆ | ਟਾਵਰ ਦੇ ਡਿੱਗਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨਾਲ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ | ਗਰਿੱਡ ਤੋਂ ਆਉਣ ਵਾਲੀ ਮੁੱਖ ਲਾਈਨ ਟੁੱਟਣ ਕਾਰਨ ਦਰਜਨਾਂ ਪਿੰਡ ਹਨੇਰੇ ਵਿੱਚ ਡੁੱਬ ਗਏ ਹਨ | ਪਾਵਰਕੌਮ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਬਿਜਲੀ ਬਹਾਲ ਕਰਨ ਦੇ ਯਤਨਾਂ ਵਿੱਚ ਜੁਟੇ ਹੋਏ ਹਨ | ਪਾਵਰ ਕਾਮ ਦੇ ਸਬੰਧਿਤ ਜੇਈ ਨੇ ਕਿਹਾ ਕਿ ਮੀਹ ਝੱਖੜ ਕਾਰਨ ਖੇਤਰ ਦੇ ਦਰਜਨਾਂ ਖੰਭੇ ਅਤੇ ਟਰਾਂਸਫਾਰਮ ਧਰਤੀ ਤੇ ਡਿੱਗ ਗਏ ਹਨ | ਜਿਨ੍ਹਾਂ ਨੂੰ ਬਹਾਲ ਕਰਨ ਵਾਸਤੇ ਪਾਵਰ ਕਾਮ ਜੁਟਿਆ ਹੋਇਆ ਹੈ |