29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਧਰੁਵ ਪੰਡੋਵ ਟਰਾਫ਼ੀ : ਬਠਿੰਡਾ ਬਣਿਆ 'ਚੈਂਪੀਅਨ'

ਅਜੀਤ ਡੈਸਕ 17-06-2026
ਬਠਿੰਡਾ, 16 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਅੰਤਰ ਜ਼ਿਲ੍ਹਾ ਅੰਡਰ-19 ਪੁਰਸ਼ ਟੂਰਨਾਮੈਂਟ (ਧਰੁਵ ਪੰਡੋਵ ਟਰਾਫ਼ੀ 2026-27) ਦੇ ਫਾਈਨਲ ਮੁਕਾਬਲੇ ਵਿਚ ਬਠਿੰਡਾ ਦੀ ਟੀਮ 'ਚੈਂਪੀਅਨ' ਬਣ ਗਈ ਹੈ | ਬਠਿੰਡਾ ਨੇ ਵਿਰੋਧੀ ਟੀਮ ਸ੍ਰੀ ਅੰਮਿ੍ਤਸਰ ਸਾਹਿਬ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਖ਼ਿਤਾਬ ਆਪਣੇ ਨਾਮ ਕਰ ਲਿਆ¢ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਠਿੰਡਾ ਨੇ ਪਹਿਲੀ ਪਾਰੀ ਵਿਚ 57.2 ਓਵਰਾਂ ਵਿਚ 171 ਦੌੜਾਂ ਬਣਾਈਆਂ ¢ ਕਪਤਾਨ ਤਨਮਯ ਧਰਨੀ ਨੇ 55 ਅਤੇ ਸਮਰਦੀਪ ਢਿੱਲੋਂ ਨੇ 32 ਦੌੜਾਂ ਦਾ ਯੋਗਦਾਨ ਪਾਇਆ¢ ਅੰਮਿ੍ਤਸਰ ਸਾਹਿਬ ਵਲੋਂ ਗੇਂਦਬਾਜ਼ ਗੁਨਤਾਜ ਸਿੰਘ ਔਲਖ ਨੇ 4 ਵਿਕਟਾਂ ਹਾਸਲ ਕੀਤੀਆਂ ¢ ਜਵਾਬ ਵਿਚ ਅੰਮਿ੍ਤਸਰ ਸਾਹਿਬ ਦੀ ਪਹਿਲੀ ਪਾਰੀ ਸਮਰਥ ਸਿੰਘ ਦੀਆਂ 23 ਦੌੜਾਂ ਦੀ ਬਦੌਲਤ 98 ਦੌੜਾਂ 'ਤੇ ਸਿਮਟ ਗਈ¢ ਬਠਿੰਡਾ ਦੇ ਗੇਂਦਬਾਜ਼ ਲਕਸ਼ੈ ਕਾਂਸਲ ਅਤੇ ਕੁਸ਼ਲ ਬਾਂਸਲ ਨੇ 4-4 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ, ਜਦਕਿ ਕਰਨ ਕੁਮਾਰ ਨੇ 2 ਵਿਕਟਾਂ ਲਈਆਂ¢ ਦੂਜੀ ਪਾਰੀ ਵਿਚ ਬਠਿੰਡਾ ਦੀ ਟੀਮ ਵੀ 97 ਦੌੜਾਂ 'ਤੇ ਆਊਟ ਹੋ ਗਈ¢ ਨਮਨ ਸ਼ਰਮਾ ਨੇ 34 ਅਤੇ ਤਿ੍ਪਤ ਸਿੰਘ ਨੇ 20 ਦੌੜਾਂ ਬਣਾਈਆਂ¢ ਅੰਮਿ੍ਤਸਰ ਦੇ ਗੇਂਦਬਾਜ਼ ਗੁਨਤਾਜ ਸਿੰਘ ਔਲਖ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ¢ ਜਿੱਤ ਲਈ 171 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅੰਮਿ੍ਤਸਰ ਸਾਹਿਬ ਦੀ ਟੀਮ 153 ਦੌੜਾਂ 'ਤੇ ਢੇਰ ਹੋ ਗਈ¢ ਰਿਸ਼ਭ ਗੁਪਤਾ ਨੇ 60 ਅਤੇ ਕ੍ਰਿਸ਼ਨਾ ਚੌਹਾਨ ਨੇ 44 ਦੌੜਾਂ ਬਣਾਈਆਂ¢ ਬਠਿੰਡਾ ਦੇ ਕੁਸ਼ਲ ਬਾਂਸਲ ਨੇ 22 ਓਵਰਾਂ ਵਿਚ 7 ਵਿਕਟਾਂ ਲੈ ਕੇ ਅੰਮਿ੍ਤਸਰ ਦੀ ਬੱਲੇਬਾਜ਼ੀ ਪੱਤਿਆਂ ਵਾਂਗ ਬਿਖੇਰ ਦਿੱਤੀ¢ ਮੈਚ ਵਿਚ ਕੁਲ 11 ਵਿਕਟਾਂ ਲੈਣ ਵਾਲੇ ਕੁਸ਼ਲ ਬਾਂਸਲ ਨੂੰ 'ਮੈਨ ਆਫ਼ ਦ ਮੈਚ' ਚੁਣਿਆ ਗਿਆ¢ਬਠਿੰਡਾ ਦੀ ਇਸ ਸ਼ਾਨਦਾਰ ਜਿੱਤ 'ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਠਿੰਡਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਟੀਮ ਦੇ ਖਿਡਾਰੀਆਂ ਅਤੇ ਕੋਚ ਰਾਜੀਵ ਕੁਮਾਰ, ਪਰਮਜੀਤ ਸਿੰਘ ਅਤੇ ਸਤਿਆ ਭੂਸ਼ਣ ਅਤੇ ਫਿਟਨੈੱਸ ਟ੍ਰੇਨਰ ਅਰਜੁਨ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ¢
ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਆਪਸੀ ਟੱਕਰ 'ਚ ਨੰਗਲਾ ਦੇ ਵਣਜਾਰੇ ਦੀ ਮੌਤ <br/> ਅਗਲੀ ਖ਼ਬਰ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗਵਾਈ ਹੇਠ ਸਵੈ-ਰੋਜ਼ਗਾਰ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।