ਗੋਨਿਆਣਾ, 16 ਜੂਨ (ਲਛਮਣ ਦਾਸ ਗਰਗ)-ਗੋਨਿਆਣਾ ਲਾਇਨਜ਼ ਕਲੱਬ ਵਲੋਂ ਇਲਾਕਾ ਨਿਵਾਸੀਆਂ ਦੀਆਂ ਅੱਖਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ 'ਲਾਇਨਜ਼ ਆਈ ਚੈਕਅੱਪ ਸੈਂਟਰ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਜਿਸ ਦਾ ਉਦਘਾਟਨ ਅੱਜ 17 ਜੂਨ ਨੂੰ ਲਾਇਨਜ਼ ਭਵਨ ਵਿਖੇ ਕੀਤਾ ਜਾਵੇਗਾ | ਕਲੱਬ ਪ੍ਰਧਾਨ ਲਾਇਨ ਵਰਿੰਦਰ ਢੀਂਗਰਾ ਨੇ ਉਕਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੀ ਐਮ ਜੇ ਐਫ ਲਾਇਨ ਡਾ. ਸ਼ਸ਼ੀ ਕੁਮਾਰ ਰਾਣਾ ਹੋਣਗੇ | ਇਸ ਸੈਂਟਰ ਵਿਚ ਲੋਕਾਂ ਨੂੰ ਅੱਖਾਂ ਦੀ ਜਾਂਚ ਅਤੇ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਦਾ ਯਤਨ ਕੀਤਾ ਜਾਵੇਗਾ | ਇਸ ਮੌਕੇ ਰੋਬਿਨ ਬਾਂਸਲ, ਤਰੁਣ ਸਿੰਗਲਾ, ਅਸ਼ਵਨੀ ਸਿੰਗਲਾ, ਰਾਕੇਸ਼ ਗਰਗ ਆਦਿ ਸ਼ਾਮਿਲ ਸਨ |