03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਸ਼ਵ ਪਿਤਾ ਦਿਵਸ ਮੌਕੇ ਪ੍ਰੇਅਰ ਹਾਊਸ ਚਰਚ ਰਾਮਾਂ ਵਲੋਂ ਜਾਗਰੂਕਤਾ ਕੈਂਪ

ਅਜੀਤ ਡੈਸਕ 23-06-2026

ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)- ਅੱਜ ਪ੍ਰੇਅਰ ਹਾਊਸ ਚਰਚ ਰਾਮਾਂ ਵਲੋਂ ਬੰਗੀ ਰੋਡ ਸਥਿਤ ਪ੍ਰਾਰਥਨਾ ਭਵਨ ਵਿੱਚ ਵਿਸ਼ਵ ਪਿਤਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮਸੀਹ ਭਾਈਚਾਰੇ ਦੇ ਧਰਮਗੁਰੂ ਬਿਸ਼ਪ ਡੇਵਿਡ ਭਾਰਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕੇਕ ਕੱਟਿਆ। ਉਨ੍ਹਾਂ ਨੇ ਪਿਤਾ ਦੇ ਸਤਿਕਾਰ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਪਵਿੱਤਰ ਬਾਈਬਲ ਅਨੁਸਾਰ ਪਿਤਾ ਪਰਿਵਾਰ ਦਾ ਮੁਖੀ, ਰੱਖਿਅਕ ਅਤੇ ਪ੍ਰੇਮ ਦਾ ਸਰੋਤ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਲਈ ਪਰਮੇਸ਼ੁਰ ਦੇ ਪਿਆਰ, ਅਨੁਸ਼ਾਸਨ ਅਤੇ ਦੇਖਭਾਲ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਬਾਈਬਲ ਦਾ ਹੁਕਮ, ‘ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ’, ਸਾਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਦੇ ਨਾਲ ਹੀ ਪਿਤਾਵਾਂ ਨੂੰ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਪ੍ਰਭੂ ਦੀ ਸਿੱਖਿਆ ਅਤੇ ਮਾਰਗਦਰਸ਼ਨ ਅਨੁਸਾਰ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਵਿਸ਼ਵਾਸੀਆਂ ਨੂੰ ਆਪਣੇ ਪਿਤਾ ਦਾ ਆਦਰ ਕਰਨ, ਉਨ੍ਹਾਂ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਦੇ ਪਿਆਰ ਤੇ ਮਿਹਨਤ ਲਈ ਧੰਨਵਾਦੀ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਬਿਸ਼ਪ ਭਾਰਤੀ ਨੇ ਕਿਹਾ ਕਿ ਪਿਤਾ ਪਰਮੇਸ਼ੁਰ ਵਲੋਂ ਮਿਲਿਆ ਅਨਮੋਲ ਤੋਹਫ਼ਾ ਅਤੇ ਪਰਿਵਾਰ ਦਾ ਦਿਲ ਹੁੰਦਾ ਹੈ। ਉਨ੍ਹਾਂ ਸਭ ਨੂੰ ਆਪਣੇ ਆਪਣੇ ਪਿਤਾ ਦੇ ਸਤਿਕਾਰ ਅਤੇ ਉਨ੍ਹਾਂ ਲਈ ਪਰਮੇਸ਼ੁਰ ਦੀਆਂ ਬਰਕਤਾਂ ਦੀ ਪ੍ਰਾਰਥਨਾ ਕਰਨ ਦਾ ਸੱਦਾ ਦਿੱਤਾ।

ਪਿਛਲੀ ਖ਼ਬਰ ਗੋਨਿਆਣਾ ਬੱਸ ਅੱਡੇ ’ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਸਰਸਵਤੀ ਗਰੁੱਪ ਆਫ਼ ਕਾਲਜ ਮੌੜ ਮੰਡੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।