04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਵੀਂ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 07-07-2026

ਰਾਮਾਂ ਮੰਡੀ, 6 ਜੁਲਾਈ (ਤਰਸੇਮ ਸਿੰਗਲਾ)-ਸੇਂਟ ਜੇਵੀਅਰ ਕਾਨਵੈਂਟ ਸਕੂਲ, ਪਿੰਡ ਜੱਜਲ ਦੇ ਵਿਕਾਸ ਅਤੇ ਉੱਚ ਮਿਆਰੀ ਸਿੱਖਿਆ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਸਵਾਤੀ ਕੋਹਲੀ ਚੋਪੜਾ ਨੇ ਸਕੂਲ ਦੀ ਨਵੀਂ ਪ੍ਰਿੰਸੀਪਲ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਦੌਰਾਨ ਸਕੂਲ ਕਮੇਟੀ ਦੇ ਮੈਂਬਰਾਂ ਨਰਿੰਦਰ ਕੁਮਾਰ ਗੋਇਲ, ਮਹਿੰਦਰ ਪਾਲ ਗਰਗ ਅਤੇ ਜੈਪਾਲ ਗਰਗ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਵੇਂ ਪ੍ਰਿੰਸੀਪਲ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਪ੍ਰਬੰਧਕਾਂ ਨੇ ਕਿਹਾ ਕਿ ‘ਸੇਂਟ ਜੇਵੀਅਰ ਕਾੱਨਵੈਂਟ ਸਕੂਲ ਹਮੇਸ਼ਾ ਗੁਣਵੱਤਾ ਭਰਪੂਰ ਸਿੱਖਿਆ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪਹਿਲ ਦਿੰਦਾ ਆਇਆ ਹੈ। ਇਸ ਮੌਕੇ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਮੈਨੇਜਮੈਂਟ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਸੇਂਟ ਜੇਵੀਅਰ ਕਾੱਨਵੈਂਟ ਸਕੂਲ ਪਰਿਵਾਰ ਦਾ ਹਿੱਸਾ ਬਣਨਾ ਮਾਣ ਦੀ ਗੱਲ ਹੈ। ਮੈਂ ਪੂਰੀ ਇਮਾਨਦਾਰੀ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਵਾਂਗੀ। ਸਮਾਗਮ ਦੌਰਾਨ ਨਵੇਂ ਪ੍ਰਿੰਸੀਪਲ ਦੇ ਅਹੁੱਦਾ ਸੰਭਾਲਣ ਦੀ ਖੁਸ਼ੀ ਵਿਚ ਕੇਕ ਕੱਟਿਆ ਗਿਆ ਅਤੇ ਸਮੂਹ ਸਟਾਫ਼ ਤੇ ਹਾਜ਼ਰ ਮਹਿਮਾਨਾਂ ਵਿਚ ਮਿਠਾਈ ਵੰਡੀ ਗਈ। ਪੂਰੇ ਸਮਾਗਮ ਦੌਰਾਨ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਰਿਹਾ।

ਪਿਛਲੀ ਖ਼ਬਰ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਦੀ ਨਵੀਂ ਚੋਣ ’ਚ ਅਵਤਾਰ ਸਿੰਘ ਟੌਫੀ ਨੰਬਰਦਾਰ ਬਣੇ ਪ੍ਰਧਾਨ ਅਗਲੀ ਖ਼ਬਰ ਸੇਵਾ ਕੇਂਦਰਾਂ ਵਿਚ ਨਾ ਸੇਵਾ, ਨਾ ਸਲੀਕਾ- ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।