29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਇਲੈਕਟਰੋਲ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਵਲੋਂ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਜਾਰੀ

ਅਜੀਤ ਡੈਸਕ 10-07-2026

ਬੁਢਲਾਡਾ, 9 ਜੁਲਾਈ (ਸੁਨੀਲ ਮਨਚੰਦਾ)- ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਵੋਟਰ ਸੂਚੀਆਂ ਦੀ ਸੋਧ ਲਈ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੌਰਾਨ ਸੁਪਰਵਾਈਜ਼ਰਾਂ ਨੂੰ ਬੂਥ ਲੈਵਲ ਅਫ਼ਸਰਾਂ ਦੇ ਕੰਮਾਂ ਦੀ ਨਿਗਰਾਨੀ ਕਰਨ ਅਤੇ ਵੋਟਰ ਸੂਚੀ ਨੂੰ ਬਿਲਕੁਲ ਦਰੁਸਤ ਤੇ ਪਾਰਦਰਸ਼ੀ ਬਣਾਉਣ ਦੀ ਹਦਾਇਤ ਕੀਤੀ ਹੈ। ਹਦਾਇਤਾਂ ’ਤੇ ਅਮਲ ਕਰਦਿਆਂ ਇਲੈਕਟਰੋਲ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਗੁਰਮੀਤ ਕੁਮਾਰ ਨੇ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰ ਕੇ ਹੁਣ ਤੱਕ ਕੀਤੇ ਗਏ ਐਸ.ਆਈ.ਆਰ. ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਬੂਥ ਲੈਵਲ ਅਫ਼ਸਰ ਨਿਰਧਾਰਿਤ ਗਣਨਾ ਫਾਰਮਾਂ ਨੂੰ ਭਰਵਾਉਣ ਲਈ ਹਰ ਘਰ ’ਚ ਖ਼ੁਦ ਜਾ ਰਹੇ ਹਨ, ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੁਪਰਵਾਈਜ਼ਰ, ਬੀ.ਐਲ.ਓਜ. ਦੇ ਕੰਮ ਦੀ ਪ੍ਰਮਾਣਿਕਤਾ ਜਾਂਚਣ ਲਈ ਖ਼ੁਦ ਫ਼ੀਲਡ ’ਚ ਜਾ ਕੇ 5 ਤੋਂ 10 ਪ੍ਰਤੀਸ਼ਤ ਘਰਾਂ ਦੀ ਰੈਂਡਮ ਚੈਕਿੰਗ ਕਰਨ ਤਾਂ ਜੋ ਡਾਟਾ ਬਿਲਕੁਲ ਸਹੀ ਹੋਵੇ।

ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਧਰਨਾ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਸਹਾਰਾ ਸੰਸਥਾ ਵਲੋਂ ਚਾਰ ਦਿਨਾਂ ’ਚ ਛੇਵੇਂ ਬੇਸਹਾਰਾ ਵਿਅਕਤੀ ਦਾ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।