04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

22 ਜੁਲਾਈ ਨੂੰ ਬੇਗਾ ਟੋਲ ਪਲਾਜ਼ਾ 4 ਘੰਟੇ ਕੀਤਾ ਜਾਵੇਗਾ ਟੋਲ ਮੁੁਕਤ-ਜੇਠੂਕੇ, ਬੁੱਗਰ

ਅਜੀਤ ਡੈਸਕ 18-07-2026
ਚਾਉਕੇ, 17 ਜੁਲਾਈ (ਮਨਜੀਤ ਸਿੰਘ ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂ ਬਲਵਿੰਦਰ ਸਿੰਘ ਫੌਜੀ ਜੇਠੂਕੇ ਅਤੇ ਹਰੀ ਸਿੰਘ ਬੁੱਗਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ 4 ਘੰਟਿਆਂ ਲਈ 11-ਵਜੇ ਤੋਂ 3 ਵਜੇ ਤੱਕ ਟੋਲ ਮੁਕਤ ਕੀਤੇ ਜਾਣਗੇ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਸ਼ਮੂਲੀਅਤ ਕਰੇਗੀ। ਉਨ੍ਹਾਂ ਦੱਸਿਆ ਕਿ ਬਲਾਕ ਰਾਮਪੁਰਾ ਅਤੇ ਨਥਾਣਾ ਬਲਾਕ ਬੇਗਾ ਲਹਿਰਾ ਟੋਲ ਪਲਾਜ਼ਾ ਤੇ ਸ਼ਮੂਲੀਅਤ ਕਰਨਗੇ। ਇਸ ਸੰਘਰਸ਼ ਦੀਆਂ ਮੁੱਖ ਮੰਗਾਂ, ਭਾਰਤ ਵਲੋਂ ਬੀ ਜੇ ਪੀ ਹਕੂਮਤ ਵਲੋਂ ਸਾਮਰਾਜੀ ਮੁਲਕ ਅਮਰੀਕਾ ਨਾਲ ਕੀਤਾ (ਐਫ ਟੀ ਏ) ਫਰੀ ਟਰੇਡ ਐਗਰੀਮੈਂਟ ਅਤੇ (ਬੀ ਟੀ ਏ) ਬਿਜਨਸ ਟਰਾਂਸਫ਼ਰ ਐਗਰੀਮੈਂਟ ਸਮਝੌਤਿਆਂ ਨੂੰ ਰੱਦ ਕਰਵਾਉਣਾ, ਕੇਂਦਰ ਐਮ ਐਸ ਪੀ ਦਾ ਗਰੰਟੀ ਕਾਨੂੰਨ ਪਾਸ ਕਰੇ, ਕਿਸਾਨਾਂ/ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰੇ ਅਤੇ ਹੋਰ ਮੰਗਾਂ ’ਚ ਪੰਜਾਬ ਸਰਕਾਰ ਵਲੋਂ ਪਹਿਲਾਂ ਰੱਦ ਕਰਵਾਈ ਲੈਂਡ ਪੂਲਿੰਗ ਪਾਲਿਸੀ ਨੂੰ ਜੋ ਹੁਣ ਸੋਧ ਕਰਕੇ ਨਵੀਂ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀ ਹੈ, ਨੂੰ ਮੁੜ ਰੱਦ ਕਰਵਾਉਣਾ, ਸੰਘਰਸ਼ ਕਰ ਰਹੇ ਲੋਕਾਂ ’ਤੇ ਜ਼ਬਰ ਬੰਦ ਕਰਵਾਉਣਾ ਅਤੇ ਹੋਰ ਮੰਗਾਂ ਨੂੰ ਹੱਲ ਕਰਵਾਉਣਾ, ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਨਿਰਵਿਘਨ 8 ਘੰਟੇ ਦਿੱਤੀ ਜਾਵੇ ਆਦਿ ਮੰਗਾਂ ਨੂੰ ਮੰਨਵਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ’ਚ ਬੇਗਾ ਟੋਲ ਪਲਾਜ਼ਾ ਤੇ 22 ਜੁਲਾਈ ਨੂੰ 10 ਵਜੇ ਪਹੁੰਚੋ। ਇਸ ਸਮੇਂ ਹਰਬੰਸ ਸਿੰਘ ਬੁੱਗਰ, ਰਣਜੀਤ ਸਿੰਘ ਕਰਾੜਵਾਲਾ, ਰਾਜ ਸਿੰਘ ਕਰਾੜਵਾਲਾ, ਨਾਜਰ ਸਿੰਘ ਰਾਮਨਿਵਾਸ, ਸੁਰਜੀਤ ਸਿੰਘ ਜੇਠੂਕੇ, ਅਮਰ ਸਿੰਘ ਖਾਲਸਾ ਆਦਿ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਵਲੋਂ ਜਥੇਬੰਦਕ ਸੰਘਰਸ਼ ਲਈ ਲਾਮਬੰਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।