02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੀਅਰਸਨ ਟੈੱਸਟ ਆਫ਼ ਇੰਗਲਿਸ਼ ਵਲੋਂ ਈਸ਼ਰ ਓਵਰਸੀਜ਼ ਦੇ ਐੱਮ.ਡੀ. ਲਵਪ੍ਰੀਤ ਸਿੰਘ ਥਿੰਦ ਦਾ ਸਨਮਾਨ

ਤਲਵੰਡੀ ਸਾਬੋ, 1 ਅਗਸਤ (ਰਣਜੀਤ ਸਿੰਘ ਰਾਜੂ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪਿਛਲੇ ਸਮੇਂ ਤੋਂ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੀ ਲੜੀ ‘ਚ ਪੰਜਾਬ ਨੰਬਰਦਾਰ ਯੂਨੀਅਨ (ਰਜਿ. 643) ਦੀ ਤਲਵੰਡੀ ਸਾਬੋ ਇਕਾਈ ਵਲੋਂ ਇਕ ਮੰਗ ਪੱਤਰ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੂੰ ਸੌਂਪਿਆ ਗਿਆ।

ਵਿਧਾਇਕਾ ਬਲਜਿੰਦਰ ਕੌਰ ਨੂੰ ਮੰਗ-ਪੱਤਰ ਸੌਂਪਦੇ ਨੰਬਰਦਾਰ ਯੂਨੀਅਨ ਆਗੂ। 02-08-2026
ਤਲਵੰਡੀ ਸਾਬੋ, 1 ਅਗਸਤ (ਰਣਜੀਤ ਸਿੰਘ ਰਾਜੂ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪਿਛਲੇ ਸਮੇਂ ਤੋਂ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੀ ਲੜੀ ‘ਚ ਪੰਜਾਬ ਨੰਬਰਦਾਰ ਯੂਨੀਅਨ (ਰਜਿ. 643) ਦੀ ਤਲਵੰਡੀ ਸਾਬੋ ਇਕਾਈ ਵਲੋਂ ਇਕ ਮੰਗ ਪੱਤਰ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੂੰ ਸੌਂਪਿਆ ਗਿਆ।ਜਥੇਬੰਦੀ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਹਲਕਾ ਵਿਧਾਇਕਾ ਨੂੰ ਦਿੱਤੇ ਮੰਗ ਪੱਤਰ ਰਾਹੀਂ ਆਮ ਆਦਮੀ ਪਾਰਟੀ ਵਲੋਂ ਨੰਬਰਦਾਰ ਭਾਈਚਾਰੇ ਨੂੰ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਜਿਵੇਂ ਰਵਾਇਤੀ ਨੰਬਰਦਾਰੀ ਪ੍ਰਥਾ ਲਾਗੂ ਕਰਨ ਤੇ ਮਾਣ ਭੱਤੇ ਵਿਚ ਵਾਧਾ ਕਰਨ ਨੂੰ ਸਰਕਾਰ ਦੇ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਪੂਰਾ ਨਾ ਕਰਨ ਦੇ ਨਾਲ ਨਾਲ ਮੁਫ਼ਤ ਬੱਸ ਸਫ਼ਰ ਮੁਹੱਈਆ ਕਰਵਾਉਣਾ, ਟੋਲ ਪਲਾਜ਼ਾ ਤੋਂ ਛੋਟ ਆਦਿ ਮੰਗਾਂ ਪੂਰੀਆਂ ਕਰਵਾਉਣ ਲਈ ਭਲਕੇ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਸੈਸ਼ਨ ਵਿਚ ਆਵਾਜ਼ ਉਠਾਉਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਮੰਗ ਪੱਤਰ ਦੇਣ ਵਾਲੇ ਵਫ਼ਦ ਵਿਚ ਨੰਬਰਦਾਰ ਯੂਨੀਅਨ ਪੰਜਾਬ ਬਾਡੀ ਦੇ ਮੈਂਬਰ ਗੁਰਦੀਪ ਸਿੰਘ ਬੰਗੀ, ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਕਣਕਵਾਲ, ਤਹਿਸੀਲ ਪ੍ਰਧਾਨ ਗੁਰਪਾਲ ਸਿੰਘ ਲਾਲੇਆਣਾ, ਸਹਾਇਕ ਸਕੱਤਰ ਅਮਰਜੀਤ ਸਿੰਘ ਗਿਆਨਾ, ਸਹਾਇਕ ਖ਼ਜ਼ਾਨਚੀ ਚਮਕੌਰ ਸਿੰਘ, ਜਸਵੰਤ ਸਿੰਘ ਅਜੈਬ ਸਿੰਘ ਸੁਖਲੱਧੀ, ਤਰਸੇਮ ਸਿੰਘ ਸ਼ੇਖਪੁਰਾ, ਜਸਪ੍ਰੀਤ ਸਿੰਘ, ਨਰਵਿੰਦਰ ਸਿੰਘ ਬੰਗੀ ਦੀਪਾ, ਨਵਜੋਗਿੰਦਰ ਸਿੰਘ, ਅੰਗਰੇਜ ਸਿੰਘ ਸੰਗਤ, ਲਾਭਵੀਰ ਸਿੰਘ ਸੇਖੂ, ਜਸਵੀਰ ਸਿੰਘ ਲਾਲੇਆਣਾ, ਗੁਰਮੁੱਖ ਸਿੰਘ ਬਹਿਮਣ, ਕੁਲਵਿੰਦਰ ਸਿੰਘ, ਅਮਰੀਕ ਸਿੰਘ ਤਰਖਾਣਵਾਲਾ, ਪ੍ਰਗਟ ਸਿੰਘ, ਗੁਰਜੰਟ ਸਿੰਘ ਰਾਮਸਰਾ, ਸੁਰਜੀਤ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਜੱਜਲ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਪੁਰਾਣੇ ਸਾਥੀ ਦੇ ਦੁੱਖ ’ਚ ਸ਼ਰੀਕ ਹੋਣ ਪੁੱਜੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ‘ ਆਪ’ ਆਗੂ ਹਰਮੰਦਰ ਸਿੰਘ ਬਰਾੜ... ਅਗਲੀ ਖ਼ਬਰ ਬਠਿੰਡਾ ਸ਼ਹਿਰੀ ’ ਚ ਅਕਾਲੀ ਦਲ ਨੇ 2027 ਚੋਣਾਂ ਲਈ ਵਜਾਇਆ ‘ ਚੋਣ ਬਿਗਲ ’ ‘ ਚਾਹ ਤੇ ਚਰਚਾ ’ ਪ੍ਰੋਗਰਾਮ ਰਾਹੀਂ ਵਰਕਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।