05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ਖੇਡਾਂ ਵਤਨ ਪੰਜਾਬ ਦੀਆਂ 2026’ ਸੀਜ਼ਨ-4 ਜ਼ਿਲ੍ਹਾ ਪੱਧਰੀ ਖੇਡਾਂ ‘ਚ ਹੈਂਡਬਾਲ, ਨੈੱਟਬਾਲ,

ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੀ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਦੌਰ ਲਗਾਤਾਰ ਜਾਰੀ ਹੈ। ਖੇਡਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਖੇਡ ਸੰਸਥਾਵਾਂ ਨਾਲ ਸਬੰਧਿਤ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ‘ਚ ਮੋਹਰੀ ਸਥਾਨ ਹਾਸਿਲ ਕਰਨ ਵਾਲੇ ਖਿਡਾਰਣਾਂ। ਤਸਵੀਰ: ਲਵਲੀ 05-10-2026
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੀ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਦੌਰ ਲਗਾਤਾਰ ਜਾਰੀ ਹੈ। ਖੇਡਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਖੇਡ ਸੰਸਥਾਵਾਂ ਨਾਲ ਸਬੰਧਿਤ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਲੜਕਿਆਂ ਦੇ ਹੈਂਡਬਾਲ ਮੁਕਾਬਲਿਆਂ ਵਿਚ ਸੇਂਟ ਜੇਵੀਅਰ ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹੋ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਦੇ ਨੈੱਟਬਾਲ ਮੁਕਾਬਲਿਆਂ ਵਿਚ ਵਿੰਗ, ਖੇਡ ਸਟੇਡੀਅਮ ਬਠਿੰਡਾ ਨੇ ਪਹਿਲਾ ਅਤੇ ਬਠਿੰਡਾ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ-21 ਲੜਕਿਆਂ ਦੇ ਲਾਅਨ ਟੈਨਿਸ ਮੁਕਾਬਲਿਆਂ ਵਿਚ ਗੁਨਦੀਪ ਗਰਗ ਆਈ.ਟੀ.ਈ. ਕਾਲਜ ਨੇ ਪਹਿਲਾ, ਜਪਮਨਪ੍ਰੀਤ ਸਿੰਘ ਸੇਂਟ ਪੌਲ ਹਾਈ ਸਕੂਲ ਬਠਿੰਡਾ ਨੇ ਦੂਜਾ ਅਤੇ ਰਖਸ਼ਨ ਗੁਪਤਾ ਦਸਮੇਸ਼ ਪਬਲਿਕ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ-14 ਲੜਕੀਆਂ ਦੇ ਜੂਡੋ ਮੁਕਾਬਲਿਆਂ ਵਿਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 28 ਕਿੱਲੋ ਭਾਰ ਵਰਗ ‘ਚ ਖ਼ੁਸ਼ਦੀਪ ਕੌਰ ਆਰਮੀ ਸਕੂਲ ਬਠਿੰਡਾ ਨੇ ਪਹਿਲਾ, 32 ਕਿੱਲੋ ਭਾਰ ਵਿਚ ਅਰਸ਼ਪ੍ਰੀਤ ਕੌਰ ਚੱਕ ਰਾਮ ਸਿੰਘ ਵਾਲਾ ਨੇ ਪਹਿਲਾ ਅਤੇ ਜਸਪ੍ਰੀਤ ਕੌਰ ਝੰਡੂਕੇ ਨੇ ਦੂਜਾ, 36 ਕਿੱਲੋ ਭਾਰ ਵਿਚ ਦੀਪ ਕੌਰ ਚੱਕ ਰਾਮ ਸਿੰਘ ਵਾਲਾ ਨੇ ਪਹਿਲਾ, 40 ਕਿੱਲੋ ਭਾਰ ਵਿਚ ਹਰਨੂਰ ਕੌਰ ਚੱਕ ਰਾਮ ਸਿੰਘ ਵਾਲਾ ਨੇ ਪਹਿਲਾ, ਆਇਸ਼ਾ ਝੰਡੂਕੇ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਪੱਕਾ ਕਲਾਂ ਅਤੇ ਸੀਰਤਪ੍ਰੀਤ ਕੌਰ ਬੰਗੀ ਰਘੂ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਪਿਛਲੀ ਖ਼ਬਰ ‘ਬੈਟਰ ਹਾਫ਼’ ਨੇ ਪਿਆਰ, ਵਿਛੋੜੇ ਤੇ ਯਾਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ ਅਗਲੀ ਖ਼ਬਰ ਸੀ.ਬੀ.ਐਸ.ਈ. ਨੈਸ਼ਨਲ ਬਾਸਕਟਬਾਲ: ਸਾਊਦੀ ਅਰਬ ਦੇ ਲੜਕੇ ਜਿੱਤੇ, ਪਰ ਮਸਕਟ, ਕੁਵੈਤ ਦੀਆਂ ਟੀਮਾਂ ਹਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।