05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ਬੈਟਰ ਹਾਫ਼’ ਨੇ ਪਿਆਰ, ਵਿਛੋੜੇ ਤੇ ਯਾਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਸੱਤਵੀਂ ਰਾਤ ‘ਚੇਤਨਾ ਰੰਗ ਸਮੂਹ, ਭੋਪਾਲ’ ਵਲੋਂ ਆਸ਼ੀਸ਼ ਸ਼੍ਰੀਵਾਸਤਵ ਦੁਆਰਾ ਲਿਖੇ ਅਤੇ ਨਿਰਦੇਸ਼ਿਤ ਹਿੰਦੀ ਨਾਟਕ ‘ਬੈਟਰ ਹਾਫ’ ਦਾ ਮੰਚਣ ਕੀਤਾ ਗਿਆ। ਪਿਆਰ, ਵਿਆਹੁਤਾ ਜੀਵਨ, ਵਿਛੋੜੇ ਅਤੇ ਮਨੁੱਖੀ ਸੰਵੇਦਨਾਵਾਂ ‘ਤੇ ਆਧਾਰਿਤ ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵਨਾਤਮਕ ਤੌਰ ‘ਤੇ ਜੋੜੀ ਰੱਖਿਆ।

ਨੈਸ਼ਨਲ ਫ਼ੈਸਟੀਵਲ ਦੌਰਾਨ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਸਮਾਂ ਰੌਸ਼ਨ ਕਰਨ ਸਮੇਂ ਮੇਅਰ ਪਦਮਜੀਤ ਮਹਿਤਾ ਤੇ ਹੋਰ। ਅਜੀਤ ਤਸਵੀਰ 05-10-2026
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਸੱਤਵੀਂ ਰਾਤ ‘ਚੇਤਨਾ ਰੰਗ ਸਮੂਹ, ਭੋਪਾਲ’ ਵਲੋਂ ਆਸ਼ੀਸ਼ ਸ਼੍ਰੀਵਾਸਤਵ ਦੁਆਰਾ ਲਿਖੇ ਅਤੇ ਨਿਰਦੇਸ਼ਿਤ ਹਿੰਦੀ ਨਾਟਕ ‘ਬੈਟਰ ਹਾਫ’ ਦਾ ਮੰਚਣ ਕੀਤਾ ਗਿਆ। ਪਿਆਰ, ਵਿਆਹੁਤਾ ਜੀਵਨ, ਵਿਛੋੜੇ ਅਤੇ ਮਨੁੱਖੀ ਸੰਵੇਦਨਾਵਾਂ ‘ਤੇ ਆਧਾਰਿਤ ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵਨਾਤਮਕ ਤੌਰ ‘ਤੇ ਜੋੜੀ ਰੱਖਿਆ। ਕਈ ਦ੍ਰਿਸ਼ਾਂ ਦੌਰਾਨ ਆਡੀਟੋਰੀਅਮ ਵਿਚ ਡੂੰਘੀ ਖ਼ਾਮੋਸ਼ੀ ਛਾਈ ਰਹੀ, ਜਦਕਿ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਅਦਾਕਾਰੀ ‘ਤੇ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ। ਨਾਟਕ ਦੀ ਕਹਾਣੀ ਕਰੀਬ 30 ਸਾਲਾਂ ਤੋਂ ਵਿਆਹੇ ਜੀਵਨ ਵਿਚ ਰਹਿ ਰਹੇ ਪ੍ਰਸ਼ਾਂਤ ਅਤੇ ਸੁਧਾ ਚੈਟਰਜੀ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵਾਂ ਵਿਚਕਾਰ ਡੂੰਘਾ ਪਿਆਰ ਹੈ, ਪਰ ਇਕ ਛੋਟੇ ਜਿਹੇ ਆਪ੍ਰੇਸ਼ਨ ਦੌਰਾਨ ਸੁਧਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਪਤਨੀ ਦੀ ਮੌਤ ਨਾਲ ਟੁੱਟੇ ਪ੍ਰਸ਼ਾਂਤ ‘ਤੇ ਸੁਧਾ ਦੀਆਂ ਯਾਦਾਂ ਇਸ ਕਦਰ ਹਾਵੀ ਹੋ ਜਾਂਦੀਆਂ ਹਨ ਕਿ ਉਸ ਨੂੰ ਆਪਣੀ ਪਤਨੀ ਆਪਣੇ ਆਲੇ-ਦੁਆਲੇ ਮੌਜੂਦ ਮਹਿਸੂਸ ਹੁੰਦੀ ਹੈ। ਇਸ ਤੋਂ ਪਹਿਲਾ ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਮਾਤਾ ਬਬੀਤਾ ਮਹਿਤਾ, ਡਾ. ਪੂਜਾ ਗੁਪਤਾ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਵੀ ਮੌਜੂਦ ਸਨ । ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਕਿਹਾ ਕਿ ਉਹ ਸਵਰਗੀ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਨਾਟਕ ਵਿਧਾ ਨੂੰ ਜ਼ਿੰਦਾ ਰੱਖਣ ਦੀ ਮਸ਼ਾਲ ਲੈ ਕੇ ਅੱਗੇ ਵਧ ਰਹੇ ਹਨ। ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਸ਼ਾਨਦਾਰ ਬਲਵੰਤ ਗਾਰਗੀ ਆਡੀਟੋਰੀਅਮ ਦਾ ਨਿਰਮਾਣ ਕੀਰਤੀ ਕਿਰਪਾਲ ਦੀ ਮਹੱਤਵਪੂਰਨ ਦੇਣ ਹੈ। ਹੁਣ ਇਸ ਦੀ ਦੇਖਭਾਲ ਅਤੇ ਸੰਭਾ ਲ ਕਰਨਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਮੇਅਰ ਪਦਮਜੀਤ ਮਹਿਤਾ ਤੋਂ ਆਡੀਟੋਰੀਅਮ ਦੀ ਸਾਂਭ-ਸੰਭਾਲ ਲਈ ਇੱਕ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਅਤੇ ਆਪਣੀ ਤਰਫ਼ੋਂ ਆਡੀਟੋਰੀਅਮ ਦੀ ਸਾਂਭ-ਸੰਭਾਲ ਲਈ ਹਰ ਸਾਲ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਪਿਛਲੀ ਖ਼ਬਰ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਮਾ. ਬਲਜਿੰਦਰ ਜਲਾਲ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ 2026’ ਸੀਜ਼ਨ-4 ਜ਼ਿਲ੍ਹਾ ਪੱਧਰੀ ਖੇਡਾਂ ‘ਚ ਹੈਂਡਬਾਲ, ਨੈੱਟਬਾਲ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।