ਤਲਵੰਡੀ ਸਾਬੋ, 19 ਫਰਵਰੀ (ਰਣਜੀਤ ਸਿੰਘ ਰਾਜੂ)-ਇਲਾਕੇ ਦੀਆਂ ਨਾਮਚੀਨ ਹਸਤੀਆਂ 'ਚ ਸ਼ੁਮਾਰ ਅਤੇ ਟਕਸਾਲੀ ਅਕਾਲੀ ਆਗੂ ਸੁਰਿੰਦਰ ਸਿੰਘ ਸਾਬਕਾ ਸਰਪੰਚ ਫਤਹਿਗੜ੍ਹ ਨੌ ਆਬਾਦ (ਨਵਾਂ ਪਿੰਡ) ਜੋ, ਅਵਤਾਰ ਸਿੰਘ ਤੇ ਜਗਤਾਰ ਸਿੰਘ (ਬਾਲਾ) ਦੇ ਪਿਤਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰਤਾਪ ਸਿੰਘ ਦੇ ਤਾਇਆ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਨਵਇੰਦਰ ਸਿੰਘ ਨਵੀ ਦੇ ਚਾਚਾ ਜੀ ਸਨ, ਦੇ ਬੀਤੇ ਦਿਨ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਖੇਤਰ ਦੀਆਂ ਮੋਹਰੀ ਸਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਸੁਰਿੰਦਰ ਸਿੰਘ ਸਾਬਕਾ ਸਰਪੰਚ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਜਿੱਥੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਅੱਜ ਅਫਸੋਸ ਪ੍ਰਗਟ ਕਰਨ ਉਨ੍ਹਾਂ ਦੇ ਘਰ ਪੁੱਜੇ ਤੇ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਪਰਿਵਾਰ ਦੇ ਨਾਲ-ਨਾਲ ਪਾਰਟੀ ਲਈ ਵੱਡਾ ਘਾਟਾ ਕਰਾਰ ਦਿੱਤਾ | ਉੱਥੇ ਵੱਖੋ ਵੱਖ ਬਿਆਨਾਂ ਰਾਹੀਂ ਅਮਰੀਕ ਸਿੰਘ ਆਲੀਵਾਲ ਸਾਬਕਾ ਸੰਸਦ ਮੈਂਬਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਜਥੇਦਾਰ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ, ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ, ਅਕਾਲੀ ਆਗੂ ਸੁਖਮੰਦਰ ਸਿੰਘ ਭਾਗੀਵਾਂਦਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਕੌਰੇਆਣਾ, ਐਡਵੋਕੇਟ ਸਤਿੰਦਰ ਸਿੰਘ ਸਿੱਧੁੂ ਪ੍ਰਧਾਨ ਬਾਰ ਐਸੋਸੀਏਸ਼ਨ, ਦਵਿੰਦਰ ਸਿੰਘ ਕੋਟਬਖਤੂ, ਰਵੀ ਕੁਮਾਰ ਕੋਕੀ ਕੌਂਸਲਰ, ਜਸਵਿੰਦਰ ਸਿੰਘ ਜ਼ੈਲਦਾਰ, ਗੁਰਤੇਜ ਸਿੰਘ ਨਸੀਬਪੁਰਾ, ਗਿਆਨੀ ਨਛੱਤਰ ਸਿੰਘ ਜਗਾ, ਗੁਰਾਦਿੱਤਾ ਸਿੰਘ ਮੈਂਬਰ ਬਲਾਕ ਸੰਮਤੀ, ਗੁਰਜੀਤ ਸਿੰਘ ਕੋਟਬਖਤੂ ਤੇ ਜਗਵਿੰਦਰ ਸਿੰਘ ਭਾਗੀਵਾਂਦਰ ਦੋਵੇਂ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਮੀਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਹੈਪੀ ਬੰਗੀ, ਹਰਮੋਹਿੰਦਰ ਸਿੰਘ ਤਲਵੰਡੀ ਸਾਬੋ, ਰਣਜੀਤ ਸਿੰਘ ਮਲਕਾਣਾ, ਜਸਵਿੰਦਰ ਸਿੰਘ ਸਿੱਧੂ, ਹਰਭਗਤ ਸਿੰਘ ਗਿਆਨਾ, ਭਾਜਪਾ ਆਗੂ ਮੋਹਣ ਲਾਲ ਸ਼ਰਮਾ, ਕਾਂਗਰਸੀ ਆਗੂ ਭਾਗ ਸਿੰਘ ਕਾਕਾ, ਬਚਿੱੱਤਰ ਸਿੰਘ ਤੇ ਤੇਜਾ ਸਿੰਘ ਮਲਕਾਣਾ ਦੋਵੇਂ ਸਾਬਕਾ ਉੱਪ ਚੇਅਰਮੈਨ, ਗੁਲਜ਼ਾਰ ਸਿੰਘ ਪੱਪੂ ਤੇ ਹਰਚਰਨ ਸਿੰਘ ਮਲਕਾਣਾ ਦੋਵੇਂ ਸਾਬਕਾ ਸਰਪੰਚ ਆਦਿ ਸਖਸ਼ੀਅਤਾਂ ਨੇ ਸੁਰਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਸਮੁੱਚੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ |