ਭਗਤਾ ਭਾਈਕਾ, 19 ਫਰਵਰੀ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਸੰਸਥਾ ਦੇ ਸੰਦਲੀ ਵਿਰਸਾ (ਈ.ਸੀ.ਏ ਵਿਭਾਗ) ਵਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਨਾਟਕਰਮੀ ਡਾ. ਸੋਮਪਾਲ ਹੀਰਾ ਦੁਆਰਾ ਨਾਟਕ 'ਭਾਸ਼ਾ ਵਹਿੰਦਾ ਦਰਿਆ' ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜੋ ਪੰਜਾਬੀ ਭਾਸ਼ਾ 'ਤੇ ਪੱਛਮੀ ਭਾਸ਼ਾਵਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਬੇਹੱਦ ਗਹਿਰਾਈ, ਸੰਵੇਦਨਸ਼ੀਲਤਾ ਅਤੇ ਤੀਬਰਤਾ ਨਾਲ ਉਜਾਗਰ ਕਰਦਾ ਹੈ | ਕਾਲਜ ਪਿ੍ੰਸੀਪਲ ਡਾ. ਸਤਿੰਦਰ ਕੌਰ ਮਾਨ ਸਮੁੱਚੀ ਨਾਟਕ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀ ਸਾਹਿਤਕ ਕਲਾਵਾਂ ਵਿਚੋਂ ਨਾਟਕ ਅਜਿਹੀ ਵੰਨਗੀ ਹੈ ਜੋ ਜੀਵਨ ਦੇ ਯਥਾਰਥ ਨੂੰ ਹੂ-ਬਹੂ ਚਿੱਤਰਦੀ ਹੈ ਅਤੇ ਦਰਸ਼ਕਾਂ ਅੰਦਰ ਸਮਾਜਿਕ ਸਮੱਸਿਆਵਾਂ ਨਾਲ ਜੂਝਣ ਦੀ ਚੇਤਨਾ ਪੈਦਾ ਕਰਦੀ ਹੈ | ਸਮੂਹ ਟੀਚਿੰਗ ਸਟਾਫ਼/ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਾਟਕ ਨੂੰ ਬਹੁਤ ਹੀ ਭਰਪੂਰ ਹੁੰਗਾਰਾ ਮਿਲਿਆ | ਇਸ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮਨਦੀਪ ਕੌਰ ਨੇ ਬਾਖ਼ੂਬੀ ਨਿਭਾਈ | ਪ੍ਰੋਗਰਾਮ ਦੌਰਾਨ ਡਾ. ਸੋਮਪਾਲ ਹੀਰਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਜਗਦੀਪ ਕੌਰ, ਡਾ. ਹਰਪਿੰਦਰ ਕੌਰ, ਪ੍ਰੋਫ਼ੈਸਰ ਸੁਸ਼ਮਾ ਰਾਣੀ, ਡਾ. ਸਿਮਰਜੀਤ ਕੌਰ ਇੰਚਾਰਜ ਸੰਦਲੀ ਵਿਰਸਾ (ਈ.ਸੀ.ਏ ਵਿਭਾਗ), ਪ੍ਰੋਫੈਸਰ ਜਸਬੀਰ ਕੌਰ (ਈ.ਸੀ.ਏ ਵਿਭਾਗ) ਅਤੇ ਪ੍ਰੋਫੈਸਰ ਅੰਮਿ੍ਤਪਾਲ ਸਿੰਘ (ਈ.ਸੀ.ਏ ਵਿਭਾਗ), ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |