05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੁਢਲੇ ਨਹਿਰੀ ਖਾਲੇ ਦੇ ਆਕਾਰ ਮੁਤਾਬਿਕ ਬਰਾਂਚਾਂ ਬਣਾਉਣ ਦੀ ਮੰਗ

ਅਜੀਤ ਡੈਸਕ 20-02-2026
ਨਥਾਣਾ, 19 ਫਰਵਰੀ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਦੇ ਛਿਪਦੇ ਪਾਸੇ ਕਿਸਾਨਾਂ ਨੇ ਪੱਤਰਕਾਰਾਂ ਨੂੰ ਆਪਣੇ ਖੇਤਾਂ ਦੇ ਨਹਿਰੀ ਢਾਂਚੇ ਦਾ ਮÏਕਾ ਵਿਖਾਉਂਦਿਆਂ ਦੱਸਿਆ ਕਿ ਨਹਿਰੀ ਖਾਲਿਆਂ ਦੀਆਂ ਬਰਾਂਚਾਂ ਨਕਾਰਾ ਹੋਣ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ¢ਇਨ੍ਹਾਂ ਖੇਤਾਂ ਵਿਚ ਕਾਸ਼ਤ ਕਰਦੇ ਖੇਤੀਬਾੜੀ ਸਹਿਕਾਰੀ ਸਭਾ ਗੰਗਾ ਦੇ ਮੈਂਬਰ ਤਰਸੇਮ ਸਿੰਘ ਸੇਮਾ, ਕਰਨੈਲ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਗੁਰਮੇਲ ਸਿੰਘ, ਨੰਬਰਦਾਰ ਬਾਬੂ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਪਹਿਲਾਂ ਨਹਿਰੀ ਪਾਣੀ ਲਈ ਢਿਪਾਲੀ ਰਜਵਾਹੇ ਦੀ ਟੇਲ 'ਚੋਂ ਨਿਕਲਦੀ ਗੰਗਾ ਮਾਈਨਰ ਤਹਿਤ ਪੈਂਦੇ ਸਨ ਪਰ ਉਕਤ ਟੇਲ ਦੀ ਖ਼ੁਸ਼ਕੀ ਕਾਰਣ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਸੀ ਪਹੁੰਚਦਾ, ਅਜਿਹੀ ਸਥਿਤੀ ਵਿਚ ਕਿਸਾਨਾਂ ਨੇ ਲਗਭਗ 10 ਸਾਲ ਪਹਿਲਾਂ ਨਹਿਰੀ ਪਾਣੀ ਲਈ ਆਪਣਾ ਜ਼ਮੀਨੀ ਰਕਬਾ ਗੰਗਾ ਮਾਈਨਰ ਵਿਚੋਂ ਕਢਵਾ ਕੇ ਉਸ ਸਮੇਂ ਨਵੇਂ ਉਸਾਰੀ ਗਈ ਢੇਲਵਾਂ ਮਾਈਨਰ ਵਿਚ ਸ਼ਾਮਿਲ ਕਰਵਾ ਲਿਆ ਸੀ¢ਢਿਪਾਲੀ ਰਜਵਾਹੇ 'ਚੋਂ ਨਿਕਲਦੀ ਗੰਗਾ ਮਾਈਨਰ ਦੇ ਖਾਲਿਆਂ ਦਾ ਆਕਾਰ ਪਾਣੀ ਡਿਸਚਾਰਜ 2.44 ਕਿਊਸਕ ਸਮਰੱਥਾ ਦੀਆਂ ਬਰਾਂਚਾਂ ਵਾਲੇ ਖਾਲਿਆਂ ਨਾਲ ਤਾਂ ਮੇਲ ਖਾਂਦਾ ਸੀ ਪਰ ਹੁਣ ਜਦੋਂ ਉਨ੍ਹਾਂ ਦੇ ਖੇਤਾਂ ਨੂੰ ਢੇਲਵਾਂ ਰਜਵਾਹੇ ਦੇ ਮੋਘਾ ਨੰਬਰ 22430 ਤੋਂ ਪਾਣੀ ਮਿਲਣਾ ਸ਼ੁਰੂ ਹੋਇਆ ਤਾਂ ਉਕਤ ਮੋਘੇ ਤੋਂ ਆਉਂਦੇ ਖਾਲੇ ਦਾ ਆਕਾਰ ਅਤੇ ਮਾਤਰਾ 2.70 ਕਿਊਸਕ ਪਾਣੀ ਦੀ ਹੈ ਜਿਸ ਕਰਕੇ ਮੋਘੇ ਵਿਚੋਂ ਆਉਂਦਾ ਨਹਿਰੀ ਪਾਣੀ ਮੁੱਢਲੇ ਖਾਲੇ ਵਿਚੋਂ ਹੋ ਕੇ ਖੇਤਾਂ ਤੱਕ ਜਾਂਦੀਆਂ ਲਗਭਗ 40 ਸਾਲ ਪਹਿਲਾਂ ਉਸਾਰੀਆਂ ਬਰਾਂਚਾਂ ਵਿਚ ਦੀ ਲੰਘਦਾ ਨਹੀਂ ਹੈ ਅਤੇ ਉਨ੍ਹਾਂ ਦਾ ਸਾਰਾ ਨਹਿਰੀ ਪਾਣੀ ਬੇਅਰਥ ਜਾਂਦਾ ਹੈ¢ ਨਹਿਰੀ ਪਾਣੀ ਦੀ ਵਾਰੀ ਲਾਉਣ ਸਮੇਂ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ¢ ਕਿਸਾਨਾਂ ਨੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਪਿ੍ੰਸੀਪਲ ਸਕੱਤਰ ਸਿੰਚਾਈ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ ਨੰਸ ਆਉਂਦੀਆਂ ਨਹਿਰੀ ਖਾਲਿਆਂ ਦੀਆਂ ਬਰਾਂਚਾਂ ਦੀ ਮੁੱਢਲੇ ਖਾਲੇ ਦੇ ਆਕਾਰ ਮੁਤਾਬਿਕ ਪੁਨਰਉਸਾਰੀ ਕੀਤੀ ਜਾਵੇ¢
ਪਿਛਲੀ ਖ਼ਬਰ ਢਾਈ ਲੱਖ ਰੁਪਏ ਦੀ ਨਕਦੀ ਵਾਲਾ ਪਰਸ ਮੋੜ ਕੇ ਗੁਰਦੁਆਰਾ ਦੇ ਸੇਵਾਦਾਰ ਨੇ ਦਿਖਾਈ ਇਮਾਨਦਾਰੀ ਅਗਲੀ ਖ਼ਬਰ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਮਾਨਸਿਕ ਸੋਚ ਬਦਲਣ ਦੀ ਲੋੜ-ਡਾ. ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।