26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਗਤ ਮਾਲਾ ਕਥਾ ਦੀ ਸਮਾਪਤੀ ਮੌਕੇ ਸਵਾਮੀ ਸੁਧੀਰ ਦਾ ਸਨਮਾਨ

ਅਜੀਤ ਡੈਸਕ 13-04-2026
ਮਾਨਸਾ, 12 ਅਪ੍ਰੈਲ (ਸੱਭਿ.ਪ੍ਰਤੀ)-ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਭਗਤ ਮਾਲਾ ਕਥਾ ਦੇ ਅਖੀਰਲੇ ਦਿਨ ਸਵਾਮੀ ਸੁਧੀਰ ਜੀ ਰਾਜਪੁਰੇ ਵਾਲਿਆਂ ਨੇ ਦੱਸਿਆ ਕਿ ਪ੍ਰਮਾਤਮਾ ਧਰਤੀ 'ਤੇ ਕਣ-ਕਣ 'ਚ ਵੱਸਦਾ ਹੈ, ਜਿਸ ਲਈ ਮਨੁੱਖ ਨੂੰ ਹਰੇਕ ਪ੍ਰਾਣੀ ਨਾਲ ਪਿਆਰ ਕਰਨਾ ਚਾਹੀਦਾ ਹੈ | ਕਥਾ ਦੇ ਅਖੀਰਲੇ ਦਿਨ ਜੋਤੀ ਪ੍ਰਚੰਡ ਦੀ ਰਸਮ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਮਨੀਸ਼ ਕੁਮਾਰ ਨੇ ਅਦਾ ਕੀਤੀ | ਸ੍ਰੀ ਸ਼ਕਤੀ ਕੀਰਤਨ ਮੰਡਲ ਨੇ ਸਵਾਮੀ ਜੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਅਤੇ ਸਮਾਪਤੀ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਰਾਜਕੁਮਾਰ ਮਿੱਤਲ, ਕਿ੍ਸ਼ਨ ਮਦਾਨ, ਵਿਨੋਦ ਕੁਮਾਰ ਬਾਂਸਲ, ਭਗਵਾਨ ਦਾਸ, ਵਿਜੇ ਕੁਮਾਰ, ਵਿਨੋਦ ਕੁਮਾਰ ਪੰਮਾ, ਅੰਮਿ੍ਤਪਾਲ ਮਿੱਤਲ, ਪ੍ਰਸ਼ੋਤਮ ਬਾਂਸਲ, ਵਿਸ਼ਾਲ ਗੋਲਡੀ, ਰੁਲਦੂ ਰਾਮ, ਪਵਨ ਧੀਰ, ਸੁਖਪਾਲ ਬਾਂਸਲ, ਨਿਸ਼ਾ ਹੰਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਮਜ਼ਦੂਰਾਂ ਦੇ ਹੱਕਾਂ ਦਾ ਕਰ ਰਹੀਆਂ ਨੇ ਘਾਣ-ਸਮਾਓਾ <br/> ਅਗਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਲੋਂ ਖ਼ਾਲਸਾ ਸਾਜਨਾ ਦਿਵਸ ਸਮਾਗਮ ਵਿਚ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।