26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਅਕਬਰਪੁਰ ਖੁਡਾਲ ਤੋਂ ਆਲਮਪੁਰ ਤੱਕ ਸੜਕ ਦੀ ਹਾਲਤ ਖ਼ਸਤਾ

ਅਜੀਤ ਡੈਸਕ 13-04-2026
ਬਰੇਟਾ, 12 ਅਪ੍ਰੈਲ (ਜੀਵਨ ਸ਼ਰਮਾ)-ਪਿੰਡ ਅਕਬਰਪੁਰ ਖੁਡਾਲ ਤੋਂ ਪਿੰਡ ਆਲਮਪੁਰ (ਸੰਗਰੂਰ) ਤਕ ਲਗਭਗ 4 ਕਿੱਲੋਮੀਟਰ ਤੱਕ ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਖੇਤਰ ਦੀਆਂ ਕਈ ਸੜਕਾਂ ਦੀ ਪਿਛਲੇ ਦਿਨਾਂ 'ਚ ਮੁਰੰਮਤ ਕੀਤੀ ਗਈ ਹੈ ਪਰ ਇਸ ਸੜਕ ਦੀ ਮੰਡੀ ਬੋਰਡ ਵਲੋਂ ਸਾਰ ਨਾ ਲੈਣ ਕਾਰਨ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਹ ਸੰਪਰਕ ਸੜਕ ਖੇਤਰ ਦੇ ਪਿੰਡਾਂ ਨੂੰ ਸੰਗਰੂਰ ਜ਼ਿਲੇ੍ਹ ਦੇ ਪਿੰਡ ਲਹਿਰਾਗਾਗਾ ਨਾਲ ਜੋੜਦੀ ਹੈ, ਜਿਸ ਕਰ ਕੇ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ | ਲੋਕਾਂ ਨੇ ਦੱਸਿਆ ਕਿ ਸੜਕ 'ਚ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ, ਜਿਸ ਕਾਰਨ ਰੋਜ਼ਾਨਾ ਦੀ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ | ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਥਰਮਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਿਜਲੀ ਮੰਤਰੀ ਦੇ ਘਰ ਮੂਹਰੇ ਪ੍ਰਦਰਸ਼ਨ 18 ਨੂੰ ਅਗਲੀ ਖ਼ਬਰ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਮਜ਼ਦੂਰਾਂ ਦੇ ਹੱਕਾਂ ਦਾ ਕਰ ਰਹੀਆਂ ਨੇ ਘਾਣ-ਸਮਾਓਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।