07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ ਸੁਖਾਨੰਦ ਦੇ ਵੱਡੀ ਗਿਣਤੀ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੇ ਰੁਸ਼ਨਾਇਆ ਮਾਪਿਆਂ ਦਾ ਨਾਂਅ

ਅਜੀਤ ਡੈਸਕ 01-05-2026
ਠੱਠੀ ਭਾਈ, 30 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਮਾਲਵੇ ਦੇ ਪ੍ਰਸਿੱਧ ਡੇਰਾ ਭੋਰੇ ਵਾਲਾ ਸੁਖਾਨੰਦ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਹਜ਼ੂਰਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ ਸੁਖਾਨੰਦ (ਮੋਗਾ) ਵਿਖੇ ਸਾਲਾਨਾ ਗੁਰਮਤਿ ਇਮਤਿਹਾਨ ਕਰਵਾਏ ਗਏ | ਜਿਸ 'ਚ ਬੱਚਿਆਂ ਨੂੰ ਤਿਆਰੀ ਕਰਵਾਉਣ 'ਚ ਸਕੂਲ ਦੇ ਮੈਡਮ ਮਨਪ੍ਰੀਤ ਕੌਰ ਵਿਸ਼ਾ ਧਾਰਮਿਕ ਸਿੱਖਿਆ ਦਾ ਤੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਦੱਸਿਆ ਕਿ ਸਾਡਾ ਮਕਸਦ ਸਿਰਫ਼ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਤੇ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰਵਾਉਣਾ ਹੈ | ਸਤਿਨਾਮ ਸਰਬ ਕਲਿਆਣ ਟਰੱਸਟ ਦੇ ਸੁਪਰਵਾਈਜ਼ਰ ਗੁਰਸੇਵਕ ਸਿੰਘ ਵਲੋਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਭੇਜੇ ਗਏ | ਇਸ ਇਮਤਿਹਾਨ 'ਚ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਸਕੂਲ ਵਲੋਂ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ 15 ਵਿਦਿਆਰਥੀ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ 12 ਵਿਦਿਆਰਥੀ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ 14 ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ ਮੈਡਮ ਪ੍ਰੋਮਿਲਾ ਸ਼ਰਮਾ, ਮੈਨੇਜਮੈਂਟ ਕਮੇਟੀ ਇਨਾਮ ਤਕਸੀਮ ਕਰਦਿਆਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ 'ਚੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਗਤਕਾ ਖਿਡਾਰਨਾਂ ਨੇ ਜਿੱਤ... ਅਗਲੀ ਖ਼ਬਰ ਲੋਕ ਪੁਲਿਸ ਦਾ ਸਹਿਯੋਗ ਕਰਨ 'ਤੇ ਸ਼ੱਕੀ ਵਿਅਕਤੀਆਂ ਬਾਰੇ ਤੁਰੰਤ ਜਾਣਕਾਰੀ ਦੇਣ-ਐੱਸ.ਆਈ. ਬਲਜੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।