ਰਾਮਾਂ ਮੰਡੀ, 9 ਜੂਨ (ਤਰਸੇਮ ਸਿੰਗਲਾ) ਨੇੜਲੇ ਪਿੰਡ ਗਾਟਵਾਲੀ ਨੇ ਵਿਕਾਸ ਦੇ ਖੇਤਰ 'ਚ ਇਕ ਹੋਰ ਉਪਲੱਬਧੀ ਹਾਸਿਲ ਕਰਦਿਆਂ ਪਿੰਡ ਨੂੰ ਪੰਜਾਬ ਦੇ ਪਹਿਲੇ ਸੋਲਰ ਰੌਸ਼ਨੀ ਵਾਲੇ ਮਾਡਲ ਪਿੰਡ ਵਜੋਂ ਸਥਾਪਿਤ ਕੀਤਾ ਹੈ | ਪਿੰਡ ਦੀ ਪੰਚਾਇਤ ਅਤੇ ਵਿਦੇਸ਼ਾਂ 'ਚ ਵੱਸਦੇ ਵੀਰਾਂ ਦੇ ਸਾਂਝੇ ਉਪਰਾਲਿਆਂ ਸਦਕਾ ਪਿੰਡ ਵਿਚ 200 ਆਧੁਨਿਕ ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਪਿੰਡ ਦੀਆਂ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ਪੂਰੀ ਤਰ੍ਹਾਂ ਰੌਸ਼ਨ ਹੋ ਗਈਆਂ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਸੋਲਰ ਲਾਈਟਾਂ ਲੱਗਣ ਨਾਲ ਨਾ ਸਿਰਫ਼ ਬਿਜਲੀ ਦੀ ਬੱਚਤ ਹੋਵੇਗੀ, ਸਗੋਂ ਰਾਤ ਸਮੇਂ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣੇਗੀ | ਪਿੰਡ ਦੀ ਪੰਚਾਇਤ ਨੇ ਇਸ ਉਪਰਾਲੇ ਲਈ ਐਨਆਰਆਈ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ | ਪੰਚਾਇਤ ਅਨੁਸਾਰ ਗਾਟਵਾਲੀ ਪਿੰਡ ਅੱਜ ਹੋਰਨਾਂ ਪਿੰਡਾਂ ਲਈ ਇਕ ਪ੍ਰੇਰਣਾ ਬਣਕੇ ਉਭਰਿਆ ਹੈ | ਪੰਚਾਇਤ ਅਤੇ ਐਨਆਰਆਈ ਵੀਰਾਂ ਦੀ ਦੂਰਅੰਦੇਸ਼ੀ ਸੋਚ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਸਮਾਜ ਦੇ ਲੋਕ ਮਿਲ ਕੇ ਕੰਮ ਕਰਨ ਤਾਂ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਵਿਕਾਸ ਦੀਆਂ ਨਵੀਂਆਂ ਉਚਾਈਆਂ ਤੱਕ ਪਹੁੰਚਾਇਆ ਜਾ ਸਕਦਾ ਹੈ | ਇਸ ਪ੍ਰਾਪਤੀ ਨਾਲ ਗਾਟਵਾਲੀ ਨਾ ਸਿਰਫ਼ ਰੌਸ਼ਨੀ ਪੱਖੋਂ ਸਵੈ-ਨਿਰਭਰ ਬਣਿਆ ਹੈ, ਸਗੋਂ ਪਿੰਡਾਂ ਦੇ ਟਿਕਾਊ ਅਤੇ ਵਾਤਾਵਰਣ ਪੱਖੀ ਵਿਕਾਸ ਦੀ ਇਕ