27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀਆਂ ਨੇ ਲਾਅਨ ਟੈਨਿਸ ’ਚ ਜਿੱਤਿਆ ਚਾਂਦੀ ਦਾ ਤਗਮਾ

ਬਠਿੰਡਾ, 23 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀਆਂ ਨੇ ਅੰਤਰ ਕਾਲਜ ਲਾਅਨ ਟੈਨਿਸ ਮੁਕਾਬਲਿਆਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ ਮੁਕਾਬਲੇ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਮਾਪਤ ਹੋਏ ਹਨ, ਜਿਨ੍ਹਾਂ ਵਿਚ ਮਾਲਵਾ ਕਾਲਜ ਦੇ ਵਿਦਿਆਰਥੀ ਅਮਨਿੰਦਰ ਸਿੰਘ ਕਲਾਸ ਬੀ.

ਅਜੀਤ ਡੈਸਕ 27-09-2026
ਬਠਿੰਡਾ, 23 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀਆਂ ਨੇ ਅੰਤਰ ਕਾਲਜ ਲਾਅਨ ਟੈਨਿਸ ਮੁਕਾਬਲਿਆਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ ਮੁਕਾਬਲੇ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਮਾਪਤ ਹੋਏ ਹਨ, ਜਿਨ੍ਹਾਂ ਵਿਚ ਮਾਲਵਾ ਕਾਲਜ ਦੇ ਵਿਦਿਆਰਥੀ ਅਮਨਿੰਦਰ ਸਿੰਘ ਕਲਾਸ ਬੀ.ਪੀ.ਐੱਡ, ਸਾਲ ਦੂਜਾ, ਕਰਨ ਔਲਖ ਕਲਾਸ ਬੀ.ਪੀ.ਐੱਡ, ਸਾਲ ਪਹਿਲਾ, ਕਵਰਨੌਨਿਹਾਲ ਸਿੰਘ ਕਲਾਸ ਬੀ.ਪੀ.ਈ.ਐਸ, ਸਾਲ ਤੀਜਾ, ਅਰਪਨਜੋਤ ਸਿੰਘ ਕਲਾਸ ਬੀ.ਪੀ.ਐੱਡ, ਸਾਲ ਦੂਸਰਾ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਦੀਆਂ 6 ਟੀਮਾਂ ਨੇ ਭਾਗ ਲਿਆ। ਜਿਸ ਵਿਚ ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦੀ ਝੋਲੀ ਚਾਂਦੀ ਦਾ ਤਗਮਾ ਪਾਇਆ। ਕਾਲਜ ਡੀਨ ਰਘਵੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ਼ ਨੇ ਸ਼ਾਨਦਾਰ ਪ੍ਰਾਪਤੀ ’ਤੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਆਉਣ ਵਾਲੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕਾਲਜ ਮੈਨੇਜਮੈਂਟ ਚੇਅਰਮੈਨ ਰਮਨ ਸਿੰਗਲਾ, ਮੀਤ ਪ੍ਰਧਾਨ ਰਾਕੇਸ਼ ਗੋਇਲ, ਰਿਟਾ: ਜੁਆਇੰਟ ਕਮਿਸ਼ਨਰ ਇਨਕਮ ਟੈਕਸ ਕੇ.ਪੀ.ਐਸ ਬਰਾੜ ਆਈਆਰਐਸ (ਅੰਤਰ-ਰਾਸ਼ਟਰੀ ਐਥਲੀਟ) ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਾਲਜ ਦੇ ਸਾਲਾਨਾ ਸਮਾਗਮ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।
ਪਿਛਲੀ ਖ਼ਬਰ ਨੈਤਿਕਤਾ ਸਾਡੇ ਸਾਰਿਆਂ ਲਈ ਸਰਵੋਤਮ ਅਹਿਮੀਅਤ ਰੱਖਦੀ ਹੈ | —ਚਾਰਲਜ਼ ਡਿਕਨਜ਼ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸੱਭਿਆਚਾਰਕ ਪ੍ਰੋਗਰਾਮ ’ਵਿਰਾਸਤ-ਏ-ਪੰਜਾਬ- ਖੇਡ ਭਾਰਤੀ’ ਦਾ ਪੋਸਟਰ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।