ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੁਖਮੰਦਰ ਸਿੰਘ ਬੂਸਰ ਯੂਥ ਵਿੰਗ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
ਬਾਲਿਆਂਵਾਲੀ, 26 ਸਤੰਬਰ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਦਹਾਕਿਆਂ ਤੋਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੌਜਵਾਨ ਡਾ. ਸੁਖਮੰਦਰ ਸਿੰਘ ਬੂਸਰ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ‘ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਿੰਗ ਦਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਹਲਕਾ ਮੌੜ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਡ
ਡਾ.ਸੁਖਮੰਦਰ ਸਿੰਘ ਬੂਸਰ।
27-09-2026
ਬਾਲਿਆਂਵਾਲੀ, 26 ਸਤੰਬਰ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਦਹਾਕਿਆਂ ਤੋਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੌਜਵਾਨ ਡਾ. ਸੁਖਮੰਦਰ ਸਿੰਘ ਬੂਸਰ ਦੀਆਂ ਸੇਵਾਵਾਂ ਤੋਂ ਖ਼ੁਸ਼ ਹੋ ਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ (ਹਲਕਾ ਇੰਚਾਰਜ ਮੌੜ) ਦੀ ਸਿਫ਼ਾਰਸ਼ ‘ਤੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਿੰਗ ਦਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਹਲਕਾ ਮੌੜ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ‘ਤੇ ਸੰਦੀਪ ਸਿੰਘ ਬਾਠ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਮਾਨ ਸਾਬਕਾ ਮੈਂਬਰ ਬਲਾਕ ਸੰਮਤੀ, ਨੰਬਰਦਾਰ ਅਮਨਦੀਪ ਸਿੰਘ ਸਰਕਲ ਪ੍ਰਧਾਨ ਬਾਲਿਆਂਵਾਲੀ, ਧੰਨਾ ਸਿੰਘ ਕੋਟੜਾ ਸੂਬਾ ਜਨਰਲ ਕੌਂਸਲ ਮੈਂਬਰ, ਸੀਨੀਅਰ ਅਕਾਲੀ ਆਗੂ ਨੰਬਰਦਾਰ ਬੂਟਾ ਸਿੰਘ ਝੰਡੂਕੇ,ਗੁਰਚਰਨ ਸਿੰਘ ਢਿੱਲੋਂ, ਜੱਜ ਸਿੰਘ ਢਿੱਲੋਂ, ਸੁਖਪ੍ਰੀਤ ਸਿੰਘ ਢਿੱਲੋਂ ਗੱਗੂ ਝੰਡੂਕੇ ਪ੍ਰਧਾਨ ਹਲਕਾ ਮੌੜ (ਸੋਈ), ਨੰਬਰਦਾਰ ਅਮਰਾ ਸਿੰਘ, ਕੁਲਦੀਪ ਔਲਖ ਮੰਡੀ ਕਲਾਂ, ਯੂਥ ਪ੍ਰਧਾਨ ਮਨਦੀਪ ਸਿੰਘ ਚਨਾਰਥਲ, ਬਲਜੀਤ ਸਿੰਘ ਕੋਟੜਾ ਜ਼ਿਲ੍ਹਾ ਜਨ: ਸਕੱਤਰ, ਕੁਲਵੀਰ ਸਿੰਘ ਸੂਬਾ ਮੀਤ ਪ੍ਰਧਾਨ ਯੂਥ, ਸੁਖਪ੍ਰੀਤ ਸਿੰਘ ਰਾਮਾਂ, ਮਨਦੀਪ ਸਿੰਘ ਵਿੱਕੀ, ਗੁਰਸੇਦ ਸਿੰਘ ਢਿੱਲੋਂ, ਜੀਤੀ ਗੋਦਾਰਾ ਆਦਿ ਅਕਾਲੀ ਆਗੂ ਤੇ ਵਰਕਰਾਂ ਨੇ ਅਕਾਲੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸੁਖਮੰਦਰ ਸਿੰਘ ਬੂਸਰ ਵਧਾਈਆਂ ਦਿੱਤੀਆਂ। ਇਸ ਮੌਕੇ ਸੁਖਮੰਦਰ ਬੂਸਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।