07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਿੱਦਿਆ ਮੰਦਰ ਦੀਆਂ ਖਿਡਾਰਨਾਂ ਦਾ ਜੂਡੋ ਤੇ ਸ਼ਤਰੰਜ ’ਚ ਸ਼ਾਨਦਾਰ ਪ੍ਰਦਰਸ਼ਨ

ਮਾਨਸਾ, 6 ਨਵੰਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 07-11-2026
ਮਾਨਸਾ, 6 ਨਵੰਬਰ (ਸੱਭਿ.ਪ੍ਰਤੀ.)- ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੀਆਂ ਖਿਡਾਰਨਾਂ ਨੇ ਸੂਬਾ ਪੱਧਰੀ ਜੂਡੋ ਤੇ ਸ਼ਤਰੰਜ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੁਰਦਾਸਪੁਰ ਵਿਖੇ ਕਰਵਾਏ ਗਏ ਜੂਡੋ ਅੰਡਰ-17 ਲੜਕੀਆਂ ’ਚੋਂ ਨੈਨਸੀ ਨੇ -48 ਕਿੱਲੋ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਲੇਰਕੋਟਲਾ ਵਿਖੇ ਹੋਏ ਸ਼ਤਰੰਜ ਮੁਕਾਬਲਿਆਂ ’ਚ ਅੰਡਰ-14 ਦੀਆਂ ਖਿਡਾਰਨਾਂ ਮਾਨਯਾ, ਪ੍ਰਿਆਸ਼ੀ ਤੇ ਇਸ਼ਿਕਾ ਨੇ ਦੂਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਤੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਵਲੋਂ ਜੇਤੂ ਖਿਡਾਰਨਾਂ ਨੂੰ ਸਕੂਲ ਪਹੁੰਚਣ ’ਤੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਖਨਾਲੀਆ ਖੇਤੀਬਾੜੀ ਸਹਿਕਾਰੀ ਸਭਾ ਬੁਢਲਾਡਾ ਦੇ ਪ੍ਰਧਾਨ ਤੇ ਕੁਲੈਹਿਰੀ ਮੀਤ ਪ੍ਰਧਾਨ ਚੁਣੇ ਅਗਲੀ ਖ਼ਬਰ ‘ਜੀ ਇਮੀਗ੍ਰੇਸ਼ਨ ਅਤੇ ਸੋਸ਼ਲ ਬੱਡੀਜ਼’ ਵਲੋਂ ਗ੍ਰੀਨ ਦੀਵਾਲੀ ਤਹਿਤ ਬਠਿੰਡਾ ’ਚ ਵੰਡੇ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।