29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੇਰ ਕਲਾਂ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਤੇ ਅੱਖਾਂ ਦੇ ਕੈਂਪ 28 ਨੂੰ-ਸੰਤ ਸੁਖਦੇਵ ਸਿੰਘ

ਅਜੀਤ ਡੈਸਕ 26-01-2026
ਮਲੌਦ, 25 ਜਨਵਰੀ (ਸਹਾਰਨ ਮਾਜਰਾ)-ਸੰਤ ਬੇਅੰਤ ਸਿੰਘ ਬੇਰ ਕਲਾਂ ਅਤੇ ਸੰਤ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੇ ਉਦਮ ਸਦਕਾ ਨਿਰਮਲ ਡੇਰਾ ਬੇਰ ਕਲਾਂ (ਨੇੜੇ ਮਲੌਦ) ਦੇ ਬਾਨੀ ਮੁਖੀ ਸੰਤ ਠਾਕੁਰ ਗੁਲਾਬ ਸਿੰਘ ਜੀ ਦੇ 300ਵੇਂ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੀਆਂ ਖ਼ੁਸ਼ੀਆਂ ਵਿਚ ਚੱਲ ਰਹੇ ਲੜੀਵਾਰ ਪਾਠਾਂ ਦੇ ਭੋਗ 26 ਜਨਵਰੀ ਨੂੰ ਪਾਏ ਜਾਣਗੇ | ਭਾਈ ਸਵਰਨਜੀਤ ਸਿੰਘ ਸੋਨੀ ਨੇ ਦੱਸਿਆ ਕਿ ਸਮਾਗਮਾਂ ਤਹਿਤ ਮਹਾਨ ਵਿਦਵਾਨ ਸੰਤ ਬੇਅੰਤ ਸਿੰਘ ਰੋਜ਼ਾਨਾ ਅੰਮਿ੍ਤ ਵੇਲੇ ਤੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਰੋਜ਼ਾਨਾ ਨਿੱਕੇ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਪੜ੍ਹਨ ਦੀ ਸੰਥਿਆ ਦਿੱਤੀ ਜਾ ਰਹੀ ਹੈ | ਬਾਬਾ ਸੁਖਦੇਵ ਸਿੰਘ ਬੇਰ ਕਲਾਂ ਨੇ ਦੱਸਿਆ ਕਿ ਸਾਰੇ ਸਮਾਪਤੀ ਵਾਲੇ ਦਿਨ 28 ਜਨਵਰੀ ਨੂੰ ਮਾਣਮੱਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ, ਲੋੜੀਂਦਾ ਘਰੇਲੂ ਸਾਮਾਨ ਦਿੱਤਾ ਜਾਵੇਗਾ | ਅੱਖਾਂ ਦੇ ਲੇਜ਼ਰ ਓਪਰੇਸ਼ਨ ਰਾਹੀਂ ਲੈਂਜ਼ ਪੁਆਏ ਜਾਣਗੇ | ਖੂਨ ਦਾਨ ਕੈਂਪ, ਕੰਨਾਂ ਦਾ ਚੈੱਕਅਪ, ਦੰਦਾਂ, ਜੋੜਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਸਮੇਤ ਵੱਖ ਵੱਖ ਬਿਮਾਰੀਆਂ ਦੇ ਮੈਡੀਕਲ ਜਾਂਚ ਕੈਂਪ ਲਗਾਏ ਜਾਣਗੇ | ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਬਾਬਾ ਸਵਰਨ ਸਿੰਘ ਬਾਰਾਂਦਰੀ, ਬਾਬਾ ਬਲਵੰਤ ਦਾਸ, ਭਾਈ ਵਾਹਿਗੁਰੂ ਸਿੰਘ, ਬਾਬਾ ਸਵਰਨਜੀਤ ਸਿੰਘ ਸੋਨੀ, ਭਾਈ ਸਤਿਨਾਮ ਸਿੰਘ, ਭੋਲਾ ਸਿੰਘ ਬਾਬਰਪੁਰ, ਸਰਪੰਚ ਗੁਰਬਿੰਦਰ ਸਿੰਘ, ਨੰਬਰਦਾਰ ਜਸਪਾਲ ਸਿੰਘ ਰਾਜਾ, ਤੇਜ ਸਿੰਘ ਕੋਟਲਾ, ਜ਼ੈਲਦਾਰ ਪਲਵਿੰਦਰ ਸਿੰਘ, ਸੋਨੀ ਡਾਬਾ, ਸਨਦੀਪ ਸਿੰਘ, ਮੰਗਤ ਸਿੰਘ, ਲਾਭ ਸਿੰਘ ਪ੍ਰਧਾਨ, ਕਿੰਦਰ ਸਿੰਘ, ਗੁਰੀ ਸਿੰਘ, ਰਾਜੂ ਸਿੰਘ, ਅਮਰੀਕ ਸਿੰਘ, ਨਾਜ਼ਰ ਸਿੰਘ, ਫ਼ੌਜੀ ਅਮਰ ਸਿੰਘ, ਫ਼ੌਜੀ ਜਗਦੇਵ ਸਿੰਘ, ਬਿੰਦਰ ਸਿੰਘ, ਦਿਲੋ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ |
ਪਿਛਲੀ ਖ਼ਬਰ ਪੰਜਾਬ ਸਰਕਾਰ ਲੋਕ ਭਲਾਈ ਸਕੀਮਾਂ ਘਰ-ਘਰ ਪਹੁੰਚਾਉਣ ਲਈ ਵਚਨਬੱਧ-ਮੰਤਰੀ ਮੁੰਡੀਆਂ- ਪਿੰਡ ਜੰਡਿਆਲੀ 'ਚ ਘਰ-ਘਰ ਜਾ ਕੇ ਸਿ... ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਵਿਚ 'ਗਣਤੰਤਰ ਦਿਵਸ' ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।