29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ 'ਚ ਟਰੈਕਟਰ ਮਾਰਚ ਅੱਜ-ਮੇਹਲੋਂ/ਜੰਡਿਆਲੀ

ਅਜੀਤ ਡੈਸਕ 26-01-2026
ਕੁਹਾੜਾ, 25 ਜਨਵਰੀ (ਸੰਦੀਪ ਸਿੰਘ ਕੁਹਾੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਦੀ ਅਗਵਾਈ ਹੇਠ 26 ਜਨਵਰੀ ਨੂੰ ਸਾਰੇ ਜ਼ਿਲਿ੍ਹਆਂ ਵਿਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਪਮਨਦੀਪ ਸਿੰਘ ਮੇਹਲੋਂ ਅਤੇ ਪੈੱ੍ਰਸ ਸਕੱਤਰ ਈਰਿੰਦਰ ਸਿੰਘ ਜੌਲੀ ਜੰਡਿਆਲੀ ਨੇ ਦੱਸਿਆ ਕਿਸਾਨਾਂ ਵਲੋਂ ਆਪਣੇ ਟਰੈਕਟਰ ਸੜਕ ਦੇ ਇਕ ਪਾਸੇ ਕਾਫ਼ਲੇ ਦੇ ਰੂਪ ਵਿਚ ਚਲਾ ਕੇ ਸ਼ਾਂਤਮਈ ਢੰਗ ਨਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ | ਉਨ੍ਹਾਂ ਦੇ ਨਾਲ ਈਰਿੰਦਰ ਸਿੰਘ ਜੌਲੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਗਿੱਲ, ਗਗਨ ਕਢਿਆਣਾ, ਦਰਸ਼ਨ ਸਿੰਘ ਕਢਿਆਣਾ, ਬਲਰਾਜ ਪਹਾੜੂਵਾਲ, ਗਿਆਨ ਸਿੰਘ ਮੰਡ, ਲਾਲੀ ਕੁਹਾੜਾ, ਮਨਰੀਤ ਗਰੇਵਾਲ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ 15 ਸਾਲਾ ਬੱਚਾ ਮੌਤ ਦੇ ਮੂੰਹ ਵਿਚ ਜਾ ਪਿਆ- ਨਾਗਰਾ ਅਗਲੀ ਖ਼ਬਰ ਪੰਜਾਬ ਸਰਕਾਰ ਲੋਕ ਭਲਾਈ ਸਕੀਮਾਂ ਘਰ-ਘਰ ਪਹੁੰਚਾਉਣ ਲਈ ਵਚਨਬੱਧ-ਮੰਤਰੀ ਮੁੰਡੀਆਂ- ਪਿੰਡ ਜੰਡਿਆਲੀ 'ਚ ਘਰ-ਘਰ ਜਾ ਕੇ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।