28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹਾਰਦਿਕ ਸਿੰਘ ਦਾ ਭਾਰਤੀ ਟੀਮ ਦਾ ਕਪਤਾਨ ਬਣਨਾ ਸਮੁੱਚੇ ਪੰਜਾਬੀਆਂ ਲਈ ਵੱਡਾ ਮਾਣ- ਸ਼ਾਹਪੁਰ

ਅਜੀਤ ਡੈਸਕ 20-02-2026
ਪਾਇਲ, 19 ਫਰਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਲੰਮਾ ਸਮਾਂ ਦੁਨੀਆ ਦੇ ਨਾਮਵਰ ਤੇ ਤਜਰਬੇਕਾਰ ਖਿਡਾਰੀ ਹਰਮਨਪ੍ਰੀਤ ਸਿੰਘ ਕਪਤਾਨ ਰਹੇ ਹਨ | ਕਪਤਾਨ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਇੱਕ ਵੱਡੇ ਡਰੈਗਫਲਿੱਕਰ ਹਨ ਜਿੰਨਾਂ ਤੋਂ ਵਿਰੋਧੀ ਥਰ-ਥਰ ਕੰਬਦੇ ਸੀ | ਜਾਣਕਾਰੀ ਅਨੁਸਾਰ ਕਪਤਾਨ ਹਰਮਨਪ੍ਰੀਤ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਕਪਤਾਨੀ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਬਾਅਦ ਹੁਣ ਜਲੰਧਰ ਕੈਂਟ ਦੇ ਨੇੜਲੇ ਪਿੰਡ ਖੁਸਰੋਪੁਰ ਦੇ ਹੋਣਹਾਰ ਤੇ ਤਜਰਬੇਕਾਰ ਤੇ ਤੇਜ਼-ਤਰਾਰ ਮਿੱਡਫੀਲਡਰ ਹਾਰਦਿਕ ਸਿੰਘ ਨੂੰ ਆਉਣ ਵਾਲੇ ਪ੍ਰੋ. ਐਨ. ਆਈ. ਐਚ. ਹਾਕੀ ਟੀਮ ਦੇ ਮੈਚਾਂ ਲਈ ਭਾਰਤੀ ਹਾਕੀ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ | ਇਹ ਟੂਰਨਾਮੈਂਟ 20 ਤੋਂ 25 ਫ਼ਰਵਰੀ ਤੱਕ ਆਸਟੇ੍ਰਲੀਆ ਵਿੱਚ ਖੇਡਿਆ ਜਾਵੇਗਾ | ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਅਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਾਹਪੁਰ ਨੇ ਹਾਕੀ ਖਿਡਾਰੀ ਹਾਰਦਿਕ ਸਿੰਘ ਨੂੰ ਉਚੇਚੇ ਤੌਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸਮੁੱਚੇ ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ | ਸ਼ਾਹਪੁਰ ਤੋਂ ਇਲਾਵਾ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਹਾਕੀ ਖਿਡਾਰੀ ਤੇ ਹਾਕੀ ਪ੍ਰੇਮੀ ਰਾਏ ਸਿੰਘ, ਸੁਰਿੰਦਰ ਸਿੰਘ ਬੜਿੰਗ ਕੈਨੇਡਾ, ਬਲਵਿੰਦਰ ਸਿੰਘ, ਅਮਨਦੀਪ ਸਿੰਘ ,ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰੇਮ ਸਿੰਘ ਡੀ. ਪੀ, ਪਰਮਿੰਦਰ ਸਿੰਘ, ਸਰਬਦੀਪ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ ਸ਼ਾਮਲ ਹਨ |
ਪਿਛਲੀ ਖ਼ਬਰ ਮੋਗਾ ਦੀ ਰੈਲੀ ਨੇ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਨ ਦਾ ਮੁੱਢ ਬੰਨਿ੍ਹਆ-ਧਾਲੀਵਾਲ ਅਗਲੀ ਖ਼ਬਰ ਸੜਕਾਂ 'ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡੀ. ਸੀ. ਵਲੋਂ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।