ਅਹਿਮਦਗੜ੍ਹ, 19 ਫਰਵਰੀ (ਰਵਿੰਦਰ ਪੁਰੀ)-ਅਹਿਮਦਗੜ੍ਹ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 13ਵੇਂ ਸਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ ਅਤੇ ਤਿੰਨ ਦਿਨਾਂ 13ਵਾਂ ਟੂਰਨਾਮੈਂਟ 13, 14 ਅਤੇ 15 ਮਾਰਚ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦੇਦਿਆਂ ਸੰਸਥਾ ਦੇ ਮੁੱਖ ਬੁਲਾਰੇ ਬੂਟਾ ਸ਼ਰਮਾ ਨੇ ਦੱਸਿਆ ਕਿ ਗਾਂਧੀ ਸਕੂਲ ਗਰਾਉਂਡ ਵਿਖੇ ਟੂਰਨਾਮੈਂਟ ਹੋਵੇਗਾ, ਜਿਸ ਵਿਚ 32 ਟੀਮਾਂ ਭਾਗ ਲੈਣਗੀਆਂ | ਜਿਨ੍ਹਾਂ ਦੇ ਜੇਤੂਆਂ ਨੂੰ ਵੱਡੇ ਨਕਦ ਇਨਾਮ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ | ਮੀਟਿੰਗ ਵਿਚ ਕਲੱਬ ਦੇ ਮੁੱਖ ਪ੍ਰਬੰਧਕ ਰਛਪਾਲ ਸਿੰਘ ਗਰੇਵਾਲ, ਬੰਟੀ ਚੀਮਾ, ਰਾਕੇਸ਼ ਜੈਨ ਪੱਖੋਵਾਲੀਏ, ਸੰਜੀਵ ਕੁਮਾਰ ਕਾਲਾ, ਰੋਕੀ ਚੀਮਾ, ਅਜੀਤਪਾਲ ਸਿੰਘ, ਨਿੰਦੀ ਭਾਸਕਰ, ਵੀਨੂੰ ਗੋਪਾਲ ਸ਼ਰਮਾ, ਵਿਸਾਖਾ ਸਿੰਘ, ਰਮਨਦੀਪ ਚਹਿਲ, ਗੁਰਵਿੰਦਰ ਗੋਰਖਾ, ਹਰੀਸ਼ ਵਰਮਾ, ਰਵਿੰਦਰ ਡੇਹਲੋਂ, ਯੋਗੇਸ਼ ਮੋਦਗਿਲ ਆਦਿ ਵੀ ਹਾਜ਼ਰ ਸਨ |