26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪ੍ਰਧਾਨ ਗਿੱਲ ਬੇਰਕਲਾਂ ਦੇ ਗ੍ਰਹਿ ਵਿਖੇ ਯੂਥ ਕਾਂਗਰਸ ਦੀ ਭਰਤੀ ਕਰਵਾਈ

ਅਜੀਤ ਡੈਸਕ 20-02-2026
ਮਲੌਦ, 19 ਫ਼ਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪੁੱਤਰ ਹਰਪ੍ਰੀਤ ਸਿੰਘ ਗਿੱਲ ਬੇਰਕਲਾਂ ਵਲੋ ਯੂਥ ਕਾਂਗਰਸ ਦੀ ਭਰਤੀ ਕਰਵਾਈ ਗਈ | ਉਨ੍ਹਾਂ ਕਿਹਾ ਕਿ ਆਮ ਘਰਾਂ ਦੇ ਮਿਹਨਤੀ ਨੌਜਵਾਨਾ ਨੂੰ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਕੇ ਅੱਗੇ ਆਉਣ ਦਾ ਸੁਨਹਿਰੀ ਮੌਕਾ ਦਿੱਤਾ ਹੈ, ਉਹੀ ਨੌਜਵਾਨ ਪੰਜਾਬ ਯੂਥ ਕਾਂਗਰਸ ਅਤੇ ਹੇਠਲੇ ਪੱਧਰ ਤੱਕ ਪ੍ਰਧਾਨ ਚੁਣ ਕੇ ਅੱਗੇ ਆਉਣਗੇ ਜੋ ਲੋਕਾਂ ਨਾਲ ਜੁੜੇ ਹੋਣਗੇ ਨਾ ਕਿ ਯੂਥ ਕਾਂਗਰਸ ਵਿੱਚ ਲੀਡਰਾਂ ਦੇ ਧੀ ਪੁੱਤ ਅੱਗੇ ਆਉਣਗੇ | ਇਸ ਮੌਕੇ ਹੋਰਨਾਂ ਚੋਂ ਇਲਾਵਾ ਮੇਘ ਸਿੰਘ ਸਕੱਤਰ, ਮਨਰਾਜ ਸਿੰਘ ਗਿੱਲ, ਦੀਪਾ ਗਿੱਲ, ਸੁਖਨਦੀਪ ਸਿੰਘ, ਮਨਦੀਪ ਸਿੰਘ, ਸਤਪਾਲ ਸਿੰਘ ਛੱਤੂ, ਹਰੀ ਸਿੰਘ, ਹਨੀ ਸਿੰਘ, ਅਮਰਦੀਪ ਸਿੰਘ, ਜਸਨਦੀਪ ਸਿੰਘ, ਮਨਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ 'ਚ ਅਧਿਆਪਕ ਸੈਮੀਨਾਰ 'ਤੇ ਗਏ ਹੋਣ ਕਾਰਨ ਬੱਚੇ ਆਪਣੇ ਤੌਰ 'ਤੇ ਕਰ ਰਹੇ ਨੇ ਪੜ੍ਹਾਈ ਅਗਲੀ ਖ਼ਬਰ ਅਹਿਮਦਗੜ੍ਹ ਸਪੋਰਟਸ ਕਲੱਬ ਦੀ ਮੀਟਿੰਗ 'ਚ 13ਵਾਂ ਟੂਰਨਾਮੈਂਟ 13, 14 ਅਤੇ 15 ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।