25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬੀ. ਐੱਡ. ਅਧਿਆਪਕ ਫ਼ਰੰਟ ਯੂਨੀਅਨ 22 ਦੀ ਰੈਲੀ 'ਚ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕਰੇਗੀ-ਬਿਲਗਾ/ਚੀਮਾ/ਜਸਵਿੰਦਰ

ਅਜੀਤ ਡੈਸਕ 20-02-2026
ਕੁਹਾੜਾ, 19 ਫਰਵਰੀ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਰੈਲੀ ਇਤਿਹਾਸਿਕ ਹੋਵੇਗੀ, ਜਿਸ ਵਿਚ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਰੈਲੀ ਵਿਚ ਬੀ. ਐੈੱਡ. ਅਧਿਆਪਕ ਫ਼ਰੰਟ ਲੁਧਿਆਣਾ ਵਲੋਂ ਘੱਟੋ ਘੱਟ 15 ਬੱਸਾਂ ਦੇ ਕਾਫ਼ਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਸਿਰਫ਼ ਪ੍ਰਮੋਸ਼ਨ ਲੈਣ ਲਈ ਟੈੈੱਟ ਜ਼ਰੂਰੀ ਕੀਤਾ ਸੀ ਪਰ ਹੁਣ ਪ੍ਰਮੋਸ਼ਨ ਲੈ ਚੁੱਕੇ ਅਧਿਆਪਕਾਂ ਲਈ ਵੀ ਟੈੱਟ ਜ਼ਰੂਰੀ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਵਿਚ ਨੌਕਰੀ ਵਿਚ ਬਣੇ ਰਹਿਣ ਲਈ ਵੀ ਸਰਕਾਰ ਟੈੱਟ ਜ਼ਰੂਰੀ ਕਰ ਸਕਦੀ ਹੈ | ਉਨ੍ਹਾਂ ਕਿਹਾ ਸੁਪਰੀਮ ਕੋਰਟ ਦੇ ਪਹਿਲਾਂ ਵੀ ਕਈ ਫ਼ੈਸਲੇ ਮੁਲਾਜ਼ਮ ਪੱਖੀ ਆ ਚੁਕੇ ਹਨ, ਜੋ ਸਰਕਾਰ ਨੇ ਅਜੇ ਤੱਕ ਲਾਗੂ ਨਹੀਂ ਕੀਤੇ ਗਏ | ਮਾਂਗਟ-2 ਤੇ 3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ 2011 ਤੋਂ ਪਹਿਲਾਂ ਵਾਲੇ ਅਧਿਆਪਕਾਂ 'ਤੇ ਜ਼ਬਰਦਸਤੀ ਟੈੱਟ ਦੀ ਸ਼ਰਤ ਥੋਪਣਾ ਸਰਾਸਰ ਧੱਕਾ ਹੈ | ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਇਸ ਰੈਲੀ ਵਿਚ ਪੰਜਾਬ ਦੇ ਹਜ਼ਾਰਾਂ ਅਧਿਆਪਕ ਸਰਕਾਰ ਵਿਰੁੱਧ ਇਕੱਤਰ ਹੋਣਗੇ ਤੇ ਇਹ ਰੈਲੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਸਾਬਤ ਹੋਵੇਗੀ, ਜੋ ਪੰਜਾਬ ਸਰਕਾਰ ਨੂੰ ਟੈੱਟ ਸਬੰਧੀ ਕੋਈ ਠੋਸ ਹੱਲ ਲੱਭਣ ਲਈ ਮਜਬੂਰ ਕਰ ਦੇਵੇਗੀ |
ਪਿਛਲੀ ਖ਼ਬਰ ਜੀ. ਐੱਚ. ਜੀ. ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਮੰਤਰੀ ਸੌਂਦ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਅÏਰਤਾਂ ਲਈ ਰੁਜ਼ਗਾਰ ਤੇ ਸਿਹਤ ਕ੍ਰਾਂਤੀ ਨੂੰ ਨਵੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।