ਮੰਤਰੀ ਸੌਂਦ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਅÏਰਤਾਂ ਲਈ ਰੁਜ਼ਗਾਰ ਤੇ ਸਿਹਤ ਕ੍ਰਾਂਤੀ ਨੂੰ ਨਵੀਂ ਦਿਸ਼ਾ
ਅਜੀਤ ਡੈਸਕ
20-02-2026
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਅÏਰਤਾਂ ਦੇ ਸਰਵਪੱਖੀ ਵਿਕਾਸ ਲਈ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਰਾਮਗੜ੍ਹੀਆ ਭਵਨ ਖੰਨਾ ਵਿਖੇ ਅÏਰਤਾਂ ਲਈ ਵਿਸ਼ਾਲ ਰੁਜ਼ਗਾਰ ਅਤੇ ਮੁਫ਼ਤ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ, ਜੋ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸਫਲਤਾਪੂਰਵਕ ਚੱਲਿਆ | ਇਸ ਮਹੱਤਵਪੂਰਨ ਕੈਂਪ ਵਿੱਚ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦਾ ਸਪਸ਼ਟ ਸੰਦੇਸ਼ ਦਿੱਤਾ | ਇਹ ਕੈਂਪ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੀ ਰਹਿਨੁਮਾਈ ਹੇਠ ਵੱਖ-ਵੱਖ ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਦਾ ਮੁੱਖ ਮਕਸਦ ਅÏਰਤਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨਾ, ਉਨ੍ਹਾਂ ਦੀ ਸਿਹਤ ਸੰਭਾਲ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਸੀ | ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅÏਰਤਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਕੈਂਪ ਦੌਰਾਨ 25 ਤੋਂ ਵੱਧ ਪ੍ਰਾਈਵੇਟ ਅਤੇ ਅਰਧ-ਸਰਕਾਰੀ ਕੰਪਨੀਆਂ ਵੱਲੋਂ ਆਪਣੇ- ਆਪਣੇ ਬੂਥ ਲਗਾਏ ਗਏ | ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਤੋਂ 697 ਵਿਦਿਆਰਥਣਾਂ ਅਤੇ ਅÏਰਤਾਂ ਨੇ ਮੌਕੇ 'ਤੇ ਇੰਟਰਵਿਊ ਦਿੱਤੇ | ਉਨ੍ਹਾਂ ਦੀ ਯੋਗਤਾ, ਹੁਨਰ ਅਤੇ ਵਿਦਿਅਕ ਕਾਬਲੀਅਤ ਦੇ ਅਧਾਰ ਤੇ 195 ਅÏਰਤਾਂ ਨੂੰ ਰੁਜ਼ਗਾਰ ਲਈ ਚੁਣਿਆ ਗਿਆ, ਜਦਕਿ ਲਗਭਗ 50 ਅÏਰਤਾਂ ਨੂੰ ਮੌਕੇ 'ਤੇ ਹੀ ਜਾਬ ਲੈਟਰ ਜਾਰੀ ਕੀਤੇ ਗਏ | ਸਿਹਤ ਕੈਂਪ ਦੌਰਾਨ ਤਜਰਬੇਕਾਰ ਡਾਕਟਰਾਂ ਦੀਆਂ ਟੀਮਾਂ ਵੱਲੋਂ 341 ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਗਿਆ | ਇਸ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਹਿਮੋਗਲੋਬਿਨ, ਦਿਲ ਦੀ ਜਾਂਚ ਅਤੇ ਹੋਰ ਆਮ ਬਿਮਾਰੀਆਂ ਦੀ ਸਕ੍ਰੀਨਿੰਗ ਕੀਤੀ ਗਈ | ਲੋੜੀਂਦੀ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਮਹਿਲਾਵਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹ ਵੀ ਪ੍ਰਦਾਨ ਕੀਤੀ ਗਈ | ਇਸ ਮੌਕੇ ਸੰਦੀਪ ਕੁਮਾਰ ਤਹਿਸੀਲਦਾਰ ਖੰਨਾ, ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ, ਈ. ਓ. ਚਰਨਜੀਤ ਸਿੰਘ ਉੱਭੀ, ਦੀਪਕ ਭੱਲਾ ਡਿਪਟੀ ਸੀ. ਈ. ਓ. ਜ਼ਿਲ੍ਹਾ ਰੁਜ਼ਗਾਰ ਉਤਪੱਤੀ ਅਤੇ ਹੁਨਰ ਵਿਕਾਸ ਲੁਧਿਆਣਾ, ਨੀਤਿਕਾ ਢੀਂਗਰਾ ਸੀ. ਡੀ. ਪੀ. ਓ. ਡੇਹਲੋਂ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ, ਦਵਿੰਦਰ ਕੌਰ ਸੀ. ਡੀ. ਪੀ. ਓ. ਅਰਬਨ-4, ਅੰਜੂ ਸਿੰਗਲਾ ਸੀ. ਡੀ. ਪੀ. ਓ. ਅਰਬਨ-1, ਰਵਿੰਦਰਪਾਲ ਕੌਰ ਸੀ. ਡੀ. ਪੀ. ਓ ਸੁਧਾਰ ਅਤੇ ਮੰਜੂ ਭੰਡਾਰੀ ਸੀ. ਡੀ. ਪੀ. ਓ. ਮਾਛੀਵਾੜਾ, ਸਮੇਤ ਇਲਾਕੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਰਹੀਆਂ |