ਕੁਹਾੜਾ, 19 ਫਰਵਰੀ (ਸੰਦੀਪ ਸਿੰਘ ਕੁਹਾੜਾ)-ਕੈਨੇਡਾ ਵਿਚ ਕੰਜਰਵੇਟਿਵ ਪਾਰਟੀ ਦੇ ਬਰੈਂਪਟਨ ਵੈਸਟ ਤੋਂ ਐੱਮ. ਪੀ. ਅਮਰਜੀਤ ਸਿੰਘ ਗਿੱਲ ਵਲੋਂ ਪਿੰਡ ਭਾਗਪੁਰ ਵਿਖੇ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ ਅਤੇ ਇੰਦਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪੁੱਜੇ | ਜਿੱਥੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ ਵਲੋਂ ਵੱਖ-ਵੱਖ ਥਾਵਾਂ 'ਤੇ ਐੱਮ. ਪੀ. ਗਿੱਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਮ. ਪੀ. ਗਿੱਲ ਨੇ ਕੈਨੇਡਾ ਵਿਚ ਖ਼ਾਸ ਤੌਰ 'ਤੇ ਬਰੈਂਪਟਨ ਇਲਾਕੇ ਵਿਚ ਵਧ ਰਹੇ ਜੁਰਮ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਾਡੀ ਸਰਕਾਰ ਬਣਨ 'ਤੇ ਸਖ਼ਤ ਕਾਨੂੰਨ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਅਮਨਦੀਪ ਕੌਰ ਗਿੱਲ ਕੈਨੇਡਾ, ਸਰਪੰਚ ਗਗਨਦੀਪ ਸਿੰਘ ਢਿੱਲੋਂ, ਗੁਰਮੀਤ ਸਿੰਘ ਮਾਨ ਘਰਖਣਾ, ਰਣਜੀਤ ਸਿੰਘ ਗਿੱਲ, ਸਪਨ ਪਵਾਰ, ਪਰਵਿੰਦਰ ਸਿੰਘ ਮਾਨ ਏ. ਐੱਸ. ਆਈ., ਇੰਦਰਜੀਤ ਸਿੰਘ ਢਿੱਲੋਂ, ਪ੍ਰਧਾਨ ਹਰਪਾਲ ਸਿੰਘ ਨਾਗਰਾ,ਪ੍ਰਧਾਨ ਸਵਰਨ ਸਿੰਘ ਢਿੱਲੋਂ, ਬਲਵੰਤ ਸਿੰਘ ਢਿੱਲੋਂ, ਸੁਰਿੰਦਰ ਸਿੰਘ ਸੰਧੂ, ਮੇਵਾ ਸਿੰਘ ਸੰਧੂ, ਕੇਸਰ ਸਿੰਘ ਕਾਨੂੰਗੋ, ਜ਼ਿਲ੍ਹਾ ਪਰਿਸ਼ਦ ਮੈਂਬਰ ਕਰਮਜੀਤ ਸਿੰਘ ਖਾਸੀ, ਪ੍ਰਦੀਪ ਸ਼ਰਮਾ, ਦਵਿੰਦਰ ਸਿੰਘ ਯੂ. ਐੈੱਸ. ਏ. ਆਦਿ ਹਾਜ਼ਰ ਸਨ |