30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਲਾਕ ਪ੍ਰਧਾਨ ਗਿੱਲ ਬੇਰਕਲਾਂ ਅਤੇ ਚੇਅਰਮੈਨ ਕੂਹਲੀ ਦਾ ਆਗੂਆਂ ਵਲੋਂ ਸਨਮਾਨ

ਅਜੀਤ ਡੈਸਕ 13-04-2026
ਮਲੌਦ, 12 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਮੁੜ ਪ੍ਰਧਾਨ ਬਣੇ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਅਤੇ ਬਲਾਕ ਸੰਮਤੀ ਮਲੌਦ ਦੇ ਚੇਅਰਮੈਨ ਬਣੇ ਨਿਰਮਲ ਸਿੰਘ ਗੋਗਾ ਦਾ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਸਿਆੜ੍ਹ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਕਮਲ ਸਿਆੜ੍ਹ ਅਤੇ ਹੋਰਨਾਂ ਆਗੂਆਂ ਨੇ ਗਿੱਲ ਬੇਰ ਕਲਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਗਿੱਲ ਬੇਰ ਕਲਾਂ ਨੇ ਜਿੱਥੇ ਹਮੇਸ਼ਾ ਪਾਰਟੀ ਵੱਲੋਂ ਦਿੱਤੇ ਪ੍ਰੋਗਰਾਮਾਂ ਅਨੁਸਾਰ ਹਰ ਗਤੀਵਿਧੀ ਵਿੱਚ ਹਿੱਸਾ ਲਿਆ ਹੈ, ਉੱਥੇ ਆਪ ਅਤੇ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵੀ ਖੁੱਲ ਕੇ ਬੋਲਦੇ ਹਨ ਅਤੇ ਪੂਰੀ ਤਨਦੇਹੀ ਨਾਲ ਪਾਰਟੀ ਪ੍ਰਤੀ ਸਮਰਪਿਤ ਹਨ | ਇਸ ਮੌਕੇ ਬਲਜੀਤ ਸਿੰਘ ਕਿਲ੍ਹਾ ਹਾਂਸ, ਪਰਮਜੀਤ ਸਿੰਘ ਕਾਲਾ ਝੱਮਟ, ਚੇਅਰਮੈਨ ਜਤਿੰਦਰ ਸਿੰਘ ਚੋਮੋਂ, ਤਰਸੇਮ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਕੂਹਲੀ ਕਲਾ, ਬਿੰਦੀ ਕੂਹਲੀ ਕਲਾ, ਜਸਪਾਲ ਸਿੰਘ ਪਾਲਾ ਚੋਮੋ ਸਕੱਤਰ, ਹਰਬੰਸ ਸਿੰਘ ਚੋਮੋ, ਬੂਟਾ ਸਿੰਘ ਰਾਮਗੜ ਸਰਦਾਰਾਂ, ਬੰਤ ਸਿੰਘ ਕਾਮਰੇਡ, ਗੁਰਮੇਲ ਸਿੰਘ ਬੇਰ ਖੁਰਦ ਤੋ ਇਲਾਵਾ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵਿਚਕਾਰ ਏਕਾ ਹੋਣਾ ਅਜੋਕੇ ਸਮੇਂ ਦੀ ਅਹਿਮ ਲੋੜ-ਟਿਕੈਤ ਐੱਸ. ਕੇ. ਐੱਮ. ਦੇ ਕੌਮੀ ਬੁ... ਅਗਲੀ ਖ਼ਬਰ ਖ਼ਰੀਦ ਏਜੰਸੀਆਂ ਦੇ ਮਾਪਦੰਡਾਂ 'ਤੇ ਪੂਰਾ ਨਹੀਂ ਉਤਰ ਰਹੀ ਕਣਕ, ਕਿਸਾਨ ਮੰਡੀਆਂ 'ਚ ਹੋ ਰਹੇ ਪ੍ਰੇਸ਼ਾਨ-ਟੀਮਾਂ ਅਨਾਜ ਮੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।