31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਖੁਰਾਲਗੜ੍ਹ ਸਾਹਿਬ ਵਿਖੇ ਪਾਣੀ ਦੀਆਂ ਬੋਤਲਾਂ ਦਾ ਲੰਗਰ ਲਗਾਇਆ

ਅਜੀਤ ਡੈਸਕ 19-04-2026
ਡੇਹਲੋਂ, 18 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਯੂਥ ਰਵਿਦਾਸ ਕਲੱਬ ਡੇਹਲੋਂ ਦੇ ਨੌਜਵਾਨਾਂ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਦੇ ਦਿਹਾੜੇ 'ਤੇ ਪਵਿੱਤਰ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਲਈ ਪਾਣੀ ਦੀਆਂ ਬੋਤਲਾਂ, ਫਰੂਟੀਆਂ ਅਤੇ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ | ਇਸ ਸਮੇਂ ਗੁਰਪ੍ਰੀਤ ਸਿੰਘ ਮਟਰੀ ਡੇਹਲੋਂ ਨੇ ਦੱਸਿਆਂ ਹਰ ਸਾਲ ਦੀ ਤਰਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਲਈ ਸੇਵਾ ਨਿਭਾਈ ਜਾਂਦੀ ਹੈ, ਜਿਸ ਲਈ ਸਮੂਹ ਸੰਗਤਾਂ ਵਲੋਂ ਸਹਿਯੋਗ ਮਿਲਦਾ ਹੈ | ਇਸ ਸਮੇਂ ਲਵਪ੍ਰੀਤ ਸਿੰਘ ਖ਼ਾਲਸਾ, ਸੰਮੀ ਡੇਹਲੋਂ, ਮਨਦੀਪ ਸਿੰਘ, ਬੁੰਗਾ, ਲਵਲੀ, ਜੋਬਨ, ਸਰਬੀ, ਗੋਪੀ, ਲੱਖੀ, ਬੱਬੂ, ਕਾਕਾ ਡੇਹਲੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਪਹਿਲ, ਸ਼ਿਕਾਇਤ ਬਾਕਸ ਲਗਾਇਆ ਅਗਲੀ ਖ਼ਬਰ ਅਣੂ ਮੰਚ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁਟਾਹਰੀ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।